ਸਾਈਕਲ ਚਲਾਉਣੋਂ ਹਟ ਗਏ ਹਾਂ।
ਐਸ਼ ਆਰਾਮ ਵਿੱਚ ਫਸ ਗਏ ਹਾਂ।
ਸਾਈਕਲ ‘ਤੇ ਕੋਈ ਵਿਰਲਾ ਚੜ੍ਹਦਾ।
ਕਾਰ ਸਕੂਟਰ ਬਿਨਾਂ ਨਾ ਸਰਦਾ।
ਤੇਲ ਫੂਕਣ ‘ਤੇ ਡਟ ਗਏ ਹਾਂ।
ਸਾਈਕਲ ਚਲਾਉਣੋਂ ਹਟ ਗਏ ਹਾਂ।
ਬੁਲਟ ਦੀ ਚੱਲੀ ਨਵੀਂ ਬਿਮਾਰੀ।
ਕਰਨ ਸ਼ੌਕ ਨਾਲ ਇਹਦੀ ਸਵਾਰੀ।
ਪ੍ਰਦੂਸ਼ਣ ਦੇ ਲੱਗੇ ਕੱਢਣ ਵੱਟ ਪਏ ਹਾਂ।
ਸਾਈਕਲ ਚਲਾਉਣੋਂ ਹਟ ਗਏ ਹਾਂ।
ਪੈਦਲ ਚੱਲਣਾ ਨਾ ਹੁਣ ਭਾਵੇ।
ਭੀੜ ਸੜਕ ‘ਤੇ ਲੱਗੀ ਜਾਵੇ।
ਤਾਂਹੀਓਂ ਖਾਂਦੇ ਸੱਟ ਪਏ ਹਾਂ।
ਸਾਈਕਲ ਚਲਾਉਣੋਂ ਹਟ ਗਏ ਹਾਂ।
ਸਾਈਕਲ ਸਾਡੀ ਸਿਹਤ ਸੰਵਾਰੇ।
ਨਾਲੇ ਦੇਵੇ ਕੁਦਰਤੀ ਨਜ਼ਾਰੇ।
‘ਰਜਵੰਤ’ ਕਰਦੇ ਪਰਵਾਹ ਘੱਟ ਪਏ ਹਾਂ।
ਸਾਈਕਲ ਚਲਾਉਣੋਂ ਹਟ ਗਏ ਹਾਂ।
ਐਸ਼ ਆਰਾਮ ਵਿੱਚ ਫਸ ਗਏ ਹਾਂ।
ਲੇਖਕ : ਰਜਵੰਤ ਕੌਰ ਚਨਾਰਥਲ
ਸੰਪਰਕ: 81465-51328