4.1 C
Vancouver
Wednesday, November 27, 2024

ਗੁਜ਼ਰੀ ਉਮਰ

 

 

ਗੁਜ਼ਰੀ ਉਮਰ ਨਾ ਖਾ ਖਾ ਰੱਜਿਆ ਵਾਂਗ ਗੰਡੋਇਆਂ ਮਿੱਟੀ ।

ਖ਼ਬਰੈ ਸਭ ਸਿਆਪੇ ਮੁੱਕਣ ਓੜਕ ਹੋਇਆਂ ਮਿੱਟੀ ।

 

ਪਵੇ ਜੇ ਪੱਥਰ ਉੱਤੇ ਪਾਣੀ ਪੱਥਰ ਵੀ ਖੁਰ ਜਾਂਦਾ,

ਕਿਹੜੀ ਮਿੱਟੀ ਅੱਖ ਨੂੰ ਲੱਗੀ, ਖੁਰੀ ਨਾ ਰੋਇਆਂ ਮਿੱਟੀ ।

 

ਮੇਰੇ ਜੀਵਨ ਦੀ ਮਾਲਾ ਦਾ ਮਣਕਾ ਮਣਕਾ ਕੱਚਾ,

ਹੌਲੀ ਹੌਲੀ ਹੋ ਜਾਣਾ ਏ ਦਰਦ ਪਰੋਇਆਂ ਮਿੱਟੀ ।

 

ਸੁੱਕੀ ਢੀਮ ਹਿਆਤੀ ਦੇ ਦਰਿਆ ਵਿਚ ਗੋਤੇ ਖਾਵੇ,

ਔਖੇ ਸਾਹ ਲੈਂਦੀ ਏ ਪਾਣੀ ਵਿੱਚ ਡਬੋਇਆਂ ਮਿੱਟੀ ।

 

ਕਣਕ, ਕਮਾਦ, ਜਵਾਰ ਕਪਾਹਵਾਂ ਮੂੰਜੀ, ਮੋਠ ਤੇ ਮੇਥੇ,

ਹੋ ਜਾਣਾ ਬਰਸੀਨ ਛਟਾਲ਼ਾ, ਸੋਂਫ਼ ਤੇ ਸੋਇਆਂ ਮਿੱਟੀ ।

 

ਆਦਮ ਦਾ ਬੁੱਤ ਬਣਦੇ ਸਾਰ ਈ ਨੂਰੀ ਬੋਲ ਪਏ ਸਨ,

‘ਅਨਵਰ’ ਸਾਡੀ ਫੇਰ ਦਿਸੀ ਅਸਲੀਅਤ ਢੋਇਆਂ ਮਿੱਟੀ ।

ਲੇਖਕ : ਅਨਵਰ ਅਨੀਕ

Related Articles

Latest Articles