Saturday, April 27, 2024

ਵੈਨਕੂਵਰ ਵਿੱਚ ਸਕੈਫੋਲਡਿੰਗ ਕਰੇਨ ਡਿੱਗੀ, ਤਿੰਨ ਮਜ਼ਦੂਰ ਜ਼ਖਮੀ

ਸਰੀ, (ਏਕਜੋਤ ਸਿੰਘ): ਵੈਨਕੂਵਰ ਦੇ ਡਾਊਨਟਾਊਨ ਵਿੱਚ ਇੱਕ ਇਮਾਰਤ ਦੀ ਮੁਰੰਮਤ ਦਾ ਕੰਮ ਕਰਦੇ ਹੋਏ ਕਰੇਨ ਟੁੱਟ ਗਈ ਅਤੇ ਇਸ ਹਾਦਸੇ ‘ਚ ਤਿੰਨ ਮਜ਼ਦੂਰ ਗੰਭੀਰ ਰੂਪ ਨਾਲ ਸਖਮੀ ਹੋ ਗਏ।
ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਇੱਕ ਟ੍ਰੈਫਿਕ ਕੰਟਰੋਲ ਕਰਮਚਾਰੀ, ਸਮੰਥਾ ਨਿਊਲੋਵ ਨੇ ਕਿਹਾ ਕਿ ਇਹ ਘਟਨਾ ਬੁੱਧਵਾਰ ਨੂੰ ਵਾਪਰੀ ਜਦੋਂ ਇਮਾਰਤ ਦੀ ਇੱਕ ਚਿਮਨੀ ਵਿੱਚ ਕੰਕਰੀਟ ਨੂੰ ਪੰਪ ਕੀਤਾ ਜਾ ਰਿਹਾ ਸੀ ਅਤੇ ਅਚਾਨਕ ਉਹ ਫਟ ਗਿਆ ਤੇ ਡਿੱਗ ਗਿਆ ਜਿਸ ਤੋਂ ਬਾਅਦ ਇੱਕ ਸਕੈਫੋਲਡਿੰਗ ਟਾਵਰ ਨੂੰ ਧੱਕਿਆ ਗਿਆ ਅਤੇ ਉਥੇ ਕੰਮ ਕਰ ਰਹੇ 3 ਮਜ਼ਦੂਰ ਗੰਭੀਰ ਰੂਪ ਨਾਲ ਜਖਮੀ ਹੋ ਗਏ। ਉਸ ਨੇ ਕਿਹਾ ਕਿ ਹਾਦਸੇ ਦੌਰਾਨ ਇਥੇ ਲੋਕਾਂ ਦਾ ਕਾਫੀ ਚੀਕ-ਚਿਹਾੜਾ ਪੈ ਚੁੱਕਾ ਸੀ ਅਤੇ ਹਾਦਸਾ ਬੇਹੱਦ ਦੁਖਦਾਈ ਸੀ।
ਵੈਨਕੂਵਰ ਫਾਇਰ ਰੈਸਕਿਊ ਸਰਵਿਸਿਜ਼ ਦੇ ਨਾਲ ਸਹਾਇਕ ਫਾਇਰ ਚੀਫ ਜੈਰੇਟ ਗ੍ਰੇ ਘਟਨਾ ਤੋਂ ਬਾਅਦ ਸਾਈਟ ‘ਤੇ ਪਹੁੰਚੇ ਅਤੇ ਉਨ੍ਹਾਂ ਕਿਹਾ ਕਿ ਫਾਇਰਫਾਈਟਰਜ਼ ਨੂੰ ਇਕ ਕਰਮਚਾਰੀ ਮਲਬੇ ਹੇਠ ਦੱਬ ਚੁੱਕਾ ਸੀ ਜਿਸ ਨੂੰ ਕੱਢਣ ਲਈ ਮਲਬਾ ਹਟਾਉਣਾ ਅਤੇ ਜ਼ਖਮੀ ਕਰਮਚਾਰੀਆਂ ਨੂੰ ਇਮਾਰਤ ਤੋਂ ਬਾਹਰ ਕੱਢਣ ਲਈ ਦੂਜੀ ਕਰੇਨ ਦੀ ਵਰਤੋਂ ਕਰਨੀ ਪਈ।
ਉਨ੍ਹਾਂ ਕਿਹਾ ਕਿ ਵਰਕਰਾਂ ਨੂੰ ਫਿਲਹਾਲ ਕੋਈ ਜਾਨ ਦਾ ਖਤਰਾ ਨਹੀਂ ਹੈ ਅਤੇ ਉਨ੍ਹਾਂ ਨੂੰ ਇਲ਼ਾਜ ਲਈ ਤੁਰੰਤ ਹਸਪਤਾਲ ਭੇਜ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਹਦਸੇ ਦੀ ਜਾਂਚ ਲਈ ਅਗਲਾ ਕਦਮ ਵਰਕਸੇਫ ਬੀ ਸੀ ਵਲੋਂ ਚੁੱਕਿਆ ਗਿਆ ਹੈ ਪੜਤਾਲ ਕੀਤੀ ਜਾ ਰਹੀ ਹੈ।
ਫਸਟ ਬੈਪਟਿਸਟ ਚਰਚ ਅਤੇ ਬਟਰਫਲਾਈ ਦੇ ਨਾਂ ਨਾਲ ਜਾਣੀ ਜਾਂਦੀ ਇਮਾਰਤ ਦੀ ਸਾਈਟ ‘ਤੇ ਹੋਰ ਵਰਕਰਾਂ ਨੂੰ ਨੂੰ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਹਸਪਤਾਲ ਲਿਜਾਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਚਰਚ ਦੀ ਇਮਰਾਤ ਨੂੰ ਭੂਚਾਲ ਤੋਂ ਸਰੁੱਖਿਅਤ ਕਰਨ ਲਈ ਅੱਪਗਰੇਡ ਦਾ ਕੰਮ ਚੱਲ ਰਿਹਾ ਹੈ।
ਹਾਸਦੇ ਕਾਰਨ ਡਾਊਨਟਾਊਨ ਸਾਈਟ ਦੇ ਨੇੜੇ ਲੰਬਾ ਸਮਾਂ ਟ੍ਰੈਫਿਕ ਬੰਦ ਰਿਹਾ ਜਿਸ ਕਾਰਨ ਲੋਕਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਉਠਾਉਣੀ ਪਈ।