Sunday, May 19, 2024

ਨਵਜੀਤ ਕੌਰ ਅਤੇ ਪਰਮਿੰਦਰ ਵਿਰਕ ਨੂੰ ਬੀ.ਸੀ. ਸਰਕਾਰ ਵਲੋਂ ਮਿਲਿਆ ”ਮੈਡਲ ਆਫ ਗੁੱਡ ਸਿਟੀਜ਼ਨਸ਼ਿਪ” ਦਾ ਸਨਮਾਨ

ਵਿਕਟੋਰੀਆ (ਏਕਜੋਤ ਸਿੰਘ): ਬੀ.ਸੀ. ਸਰਕਾਰ ਵਲੋਂ ਸੂਬੇ ਭਰ ਵਿਚੋਂ 21 ਅਜੇਹੇ ਲੋਕਾਂ ਨੂੰ ‘ਮੈਡਲ ਆਫ਼ ਗੁੱਡ ਸਿਟੀਜ਼ਨਿਸ਼ਪ” ਨਾਲ ਸਨਮਾਿਨਤ ਕੀਤਾ ਜਾ ਰਿਹਾ ਹੈ ਜਿਨ੍ਹਾਂ ਭਾਈਚਾਰਿਆਂ ਵਿੱਚ ਲੋਕਾਂ ਦੀ ਮਦਦ ਲਈ ਬੇਮਿਸਾਲ ਯੋਗਦਾਨ ਪਾਇਆ ਹੈ। ਇਹ ਮੈਡਲ ਉਨ੍ਹਾਂ ਲੋਕਾਂ ਨੂੰ ਹਰ ਸਾਲ ਦਿੱਤਾ ਜਾਂਦਾ ਹੈ ਜੋ ਲੋਕਾਂ ਦੀ ਲਈ ਖੁੱਲ-ਦਿਲੀ ਨਾਲ ਅਤੇ ਸਥਾਨਕ ਖੇਤਰਾਂ ਵਿੱਚ ਨਿਰ-ਸਵਾਰਥ ਸੇਵਾ ਕਰਨ ਲਈ ਆਪਣਾ ਯੋਗਦਾਨ ਪਾਉਂਦੇ ਹਨ। ਇਹ ਮੈਡਲ ਪ੍ਰਾਪਤ ਕਰਨ ਵਾਲਿਆਂ ਵਿੱਚ ਬਰਨਬੀ ਦੀ ਰਹਿਣ ਵਾਲੀ ਨਵਜੀਤ ਕੌਰ ਅਤੇ ਸੈਨਿਚ ਦੇ ਰਹਿਣ ਵਾਲੇ ਪਰਮਿੰਦਰ ਕੌਰ ਵਿਰਕ ਦਾ ਨਾਮ ਵੀ ਸ਼ਾਮਲ ਹੈ ਅਤੇ ਨਵਜੀਤ ਕੌਰ ਅਤੇ ਪਰਮਿੰਦਰ ਕੌਰ ਵਿਰਕ ਨੇ ਇਹ ਸਨਮਾਨ ਹਾਸਲ ਕਰਕੇ ਆਪਣੇ ਪੰਜਾਬੀ ਭਾਈਚਾਰੇ ਦਾ ਨਾਮ ਰੋਸ਼ਨ ਕੀਤਾ ਹੈ। ਨਵਜੀਤ ਕੌਰ ਅਤੇ ਪਰਮਿੰਦਰ ਕੌਰ ਵਿਰਕ ਨੂੰ 2023 ਵਿੱਚ ਆਪਣੇ ਭਾਈਚਾਰੇ ਲਈ ਨਿਭਾਈਆਂ ਗਈਆਂ ਅੱਣਥਕ ਸੇਵਾਵਾਂ ਲਈ ”ਮੈਡਲ ਆਫ ਗੁੱਡ ਸਿਟੀਜ਼ਨਸ਼ਿਪ” ਦਾ ਸਨਮਾਨ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਸਨਮਾਨ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ”ਮੈਡਲ ਪ੍ਰਾਪਤ ਕਰਨ ਵਾਲੇ ਹਰ ਕਿਸੇ ਵਿਅਕਤੀ ਨੇ ਆਪਣੇ ਭਾਈਚਾਰੇ ਦੀ ਬਿਹਤਰੀ ਲਈ ਯੋਗਦਾਨ ਪਾਇਆ ਹੈ। ਇਹਨਾਂ ਨੇ ਦੂਜਿਆਂ ਦੇ ਭਲੇ ਲਈ ਆਪ ਮੁਸ਼ਕਲਾਂ ਉਠਾਉਂਦੇ ਹੋਏ ਆਪਣੀ ਦਿਆਲਤਾ ਅਤੇ ਖੁੱਲ੍ਹ-ਦਿੱਲੀ ਦਿਖਾਈ ਹੈ। ਇਹਨਾਂ ਦੇ ਯੋਗਦਾਨ ਸਾਡੇ ਸਾਰਿਆਂ ਨੂੰ ਇਸ ਗੱਲ ਦੀ ਯਾਦ ਦਿਵਾਉਂਦੇ ਹਨ ਕਿ ਅਸੀਂ ਵੀ ਹਰੇਕ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਵੱਡੇ ਅਤੇ ਛੋਟੇ ਢੰਗ ਨਾਲ ਕੁਝ ਨਾ ਕੁਝ ਕਰ ਸਕਦੇ ਹਾਂ।” ਨਵਜੀਤ ਕੌਰ ਅਤੇ ਪਰਿਮੰਦਰ ਵਿਰਕ, (ਸੈਨਿਚ) ਤੋਂ ਇਲਾਵਾ ਇਸ ਲਿਸਟ ਵਿੱਚ ਰੂਥ ਬਿੱਲਮੈਨ (ਕ੍ਰੈਨਬਰੂਕ), ਜੋਇਸ ਬੁਏਕਰਟ (100 ਮਾਈਲ ਹਾਊਸ), ਟਿਮ ਕੋਰਮੋਡ (ਵਿਕਟੋਰੀਆ), ਬ੍ਰਾਇਨ ਡੀਬੈਕ (ਵੈਨਕੂਵਰ), ਵਿਸ਼ਾਦ ਡੀਪਲੌਲ (ਕੋਕੁਇਟਲਮ), ਵਿਵੀਅਨ ਐਡਵਰਡਸ (ਐਸ਼ਕਰੌਫਟ), ਗੇਲ ਐਲਡਰ (ਵਿਨਲੌ), ਕਰੇਗ ਐਵਨਜ਼* (ਨੈਨਾਇਮੋ), ਮੈਡੀਸਨ ਫਲੇਸ਼ੇਰ, (ਸਰੀ), ਸਪਿਰੰਗ ਹਾਓਸ, (ਕਲੋਨਾ), ਬ੍ਰਾਇਨ ਆਇਰਨਮੋਂਗਰ, (ਐਲਕੋ), ਮੁਹੰਮਦ ਅਮੀਨੁਲ ਇਸਲਾਮ, (ਸਰੀ ), ਟਾਲੀਆ ਲੋਿਰੰਕਜ਼, (ਵੈਨਕੂਵਰ), ਜੋਹਾਨੇਸ ਮਲਡਰ (ਹੋਪ), ਡੇਵਿਡ ਰੀਡ, (ਸਕੁਆਮਿਸ਼), ਜਿਮ ਸਵਾਦਾ, (ਨੈਲਸਨ), ਰੋਂਡਾ ਟੇਲਰ, (ਡੰਕਨ), ਐਂਡਿਰਊ ਟੌਮ, (ਸਿਮਦਰਸ), ਰਿਕੀ ਸੈਂਗ, (ਵੈਨਕੂਵਰ), ਦੇ ਨਾਮ ਜ਼ਿਕਰਯੋਗ ਹਨ।