Sunday, May 19, 2024

ਜਾਰਜ਼ੀਆ ਦੀ ਸੰਸਦ ਬਣੀ ਜੰਗ ਦਾ ਮੈਦਾਨ

 

ਜਾਰਜ਼ੀਆ : ਜਾਰਜ਼ੀਆ ਦੀ ਸੰਸਦ ‘ਚ ਸੰਸਦ ਮੈਂਬਰਾਂ ਵਿਚਾਲੇ ਹੋਈ ਲੜਾਈ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ‘ਵਿਦੇਸ਼ੀ ਏਜੰਟਾਂ’ ਸਬੰਧੀ ਇੱਕ ਵਿਵਾਦਤ ਬਿੱਲ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸੱਤਾਧਾਰੀ ਪਾਰਟੀ ਇਸ ਬਿੱਲ ਨੂੰ ਪਾਸ ਕਰਵਾਉਣਾ ਚਾਹੁੰਦੀ ਹੈ। ਜਿੱਥੇ ਇਸ ਬਿੱਲ ਦਾ ਘਰੇਲੂ ਪੱਧਰ ‘ਤੇ ਵਿਰੋਧ ਹੋ ਰਿਹਾ ਹੈ, ਉੱਥੇ ਹੀ ਅੰਤਰਰਾਸ਼ਟਰੀ ਪੱਧਰ ‘ਤੇ ਵੀ ਚਿੰਤਾ ਪ੍ਰਗਟਾਈ ਜਾ ਰਹੀ ਹੈ। ਜਾਰਜੀਅਨ ਟੀਵੀ ਦੇ ਵੀਡੀਓ ਵਿੱਚ ਸੱਤਾਧਾਰੀ ਪਾਰਟੀ ਦੇ ਨੇਤਾ ਮਾਮੂਕਾ ਮਦੀਨਾਰਦਜ਼ੇ ਨੂੰ ਸੰਸਦ ਵਿੱਚ ਬੋਲਦੇ ਹੋਏ ਵਿਰੋਧੀ ਸੰਸਦ ਮੈਂਬਰ ਅਲੇਕੋ ਇਲਿਆਸ਼ਵਿਲੀ ਦੁਆਰਾ ਮੁੱਕਾ ਮਾਰਦੇ ਹੋਏ ਦਿਖਾਇਆ ਗਿਆ ਹੈ। ਇਸ ਤੋਂ ਬਾਅਦ ਸੰਸਦ ਜੰਗ ਦੇ ਮੈਦਾਨ ਵਿੱਚ ਬਦਲ ਜਾਂਦੀ ਹੈ ਅਤੇ ਦੋਵਾਂ ਪਾਸਿਆਂ ਦੇ ਕਈ ਸੰਸਦ ਮੈਂਬਰ ਆਪਸ ਵਿੱਚ ਟਕਰਾਅ ਵਿੱਚ ਘਿਰ ਜਾਂਦੇ ਹਨ। ਵੀਡੀਓ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਸੰਸਦ ਭਵਨ ਦੇ ਬਾਹਰ ਇਲਿਆਸ਼ਵਿਲੀ ਦਾ ਸਮਰਥਨ ਕਰਦੇ ਵਿਖਾਇਆ ਗਿਆ ਹੈ।