Sunday, May 12, 2024

ਫੈਡਰਲ ਸਰਕਾਰ ਵਲੋਂ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ 655.7 ਮਿਲੀਅਨ ਡਾਲਰ ਖਰਚਣ ਦਾ ਫੈਸਲਾ

ਔਟਵਾ : ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਅਗਲੇ ਅੱਠ ਸਾਲਾਂ ਲਈ ਕੈਨੇਡਾ ਦੀ ਖੁਫੀਆ ਏਜੰਸੀ ਨੂੰ 655.7 ਮਿਲੀਅਨ ਡਾਲਰ ਮੁਹੱਈਆ ਕਰਾਵੇਗੀ। ਇਸ ਦੇ ਨਾਲ ਹੀ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਚੇਤਾਵਨੀਆਂ ਨੂੰ ਵੇਖਦਿਆਂ ਹੋਇਆਂ ਟੋਰਾਂਟੋ ਵਿੱਚ ਏਜੰਸੀ ਦੀ ਮੌਜੂਦਗੀ ਨੂੰ ਵਧਾਉਣ ਲਈ ਵੀ ਇਸ ਰਕਮ ਦਾ ਕੁੱਝ ਹਿੱਸਾ ਖਰਚਿਆ ਜਾਵੇਗਾ।
ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਮੰਗਲਵਾਰ ਨੂੰ ਐਲਾਨੇ ਬਜਟ ਵਿੱਚ ਸਰਕਾਰ ਨੇ ਆਖਿਆ ਕਿ ਕੈਨੇਡਾ ਨੂੰ ਕੁੱਝ ਹੋਰਨਾਂ ਦੇਸ਼ਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਨਾਲ ਸਾਡੀ ਜਮਹੂਰੀਅਤ, ਵੰਨ ਸੁਵੰਨੀਆਂ ਕਮਿਊਨਿਟੀਜ਼ ਤੇ ਆਰਥਿਕ ਖੁਸ਼ਹਾਲੀ ਨੂੰ ਖਤਰਾ ਹੈ।ਇਸ ਤਰ੍ਹਾਂ ਦੀਆਂ ਚੁਣੌਤੀਆਂ ਤੋਂ ਇਲਾਵਾ ਹਿੰਸਕ ਅੱਤਵਾਦ ਤੇ ਵਿਦੇਸ਼ੀ ਦਖ਼ਲ ਵਰਗੇ ਮਾਮਲਿਆਂ ਨਾਲ ਨਜਿੱਠਣ ਲਈ ਫੈਡਰਲ ਸਰਕਾਰ ਵੱਲੋਂ ਅਗਲੇ ਅੱਠ ਸਾਲਾਂ ਵਿੱਚ 655.7 ਮਿਲੀਅਨ ਡਾਲਰ ਖਰਚਣ ਦਾ ਫੈਸਲਾ ਕੀਤਾ ਗਿਆ ਹੈ। ਬਜਟ ਵਿੱਚ ਆਖਿਆ ਗਿਆ ਕਿ ਇਸ ਫੰਡਿੰਗ ਨਾਲ ਸੀਐਸਆਈਐਸ ਆਪਣੀ ਖੁਫੀਆ ਸਮਰੱਥਾ ਨੂੰ ਵਧਾਉਣ ਦੇ ਨਾਲ ਨਾਲ ਟੋਰਾਂਟੋ ਅਤੇ ਹੋਰ ਇਲਾਕਿਆਂ ਵਿੱਚ ਆਪਣੀ ਮੌਜੂਦਗੀઠਵੀઠਵਧਾઠਸਕੇਗੀ