Sunday, May 12, 2024

ਵੱਧਦੀ ਮਹਿੰਗਾਈ ਕਾਰਣ ਕੈਨੇਡੀਅਨ ਮਾਨਸਿਕ ਤਣਾਓ ਦਾ ਸ਼ਿਕਾਰ

 

2023 ਸਾਲ ਦੌਰਾਨ ਕੈਨੇਡਾ ‘ਚ ਵਿੱਚ 4500 ਤੋਂ ਵੱਧ ਲੋਕਾਂ ਨੇ ਕੀਤੀ ਖੁਦਕੁਸ਼ੀ

ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕੈਨੇਡਾ ਵਿੱਚ ਮਾਨਸਿਕ ਤਣਾਅ ਨਾਲ ਜੂਝ ਰਹੇ ਲੋਕਾਂ ਵਿੱਚ ਆਤਮ ਹੱਤਿਆ ਦਾ ਰੁਝਾਨ ਵੀ ਵੱਧਣ ਲੱਗਾ ਹੈ। ਜ਼ਿਕਰਯੋਗ ਹੈ ਪਿਛਲੇ ਕੁਝ ਸਾਲਾਂ ਦੌਰਾਨ ਅਮੀਰ ਵਰਗ ਬਹੁਤ ਜ਼ਿਆਦਾ ਤੇਜ਼ੀ ਨਾਲ ਹੋਰ ਅਮੀਰ ਹੋ ਰਹੇ ਹਨ ਅਤੇ ਮੱਧ ਵਰਗ ਗਰੀਬੀ ਵਲ ਧੱਕਿਆ ਜਾ ਰਿਹਾ ਹੈ । ਇੱਕ ਨਵੀਂ ਰਿਪੋਰਟ ਵਿੱਚ ਜਾਰੀ ਹੋਏ ਅੰਕੜੇ ਹੈਰਾਨ ਕਰਨ ਵਾਲੇ ਹਨ ਜਿਸ ਦੇ ਅਨੁਸਾਰ ਕੈਨੇਡਾ ਵਿੱਚ ਹਰ ਸਾਲ 4500 ਦੇ ਕਰੀਬ ਲੋਕ ਆਤਮ ਹੱਤਿਆ ਦਾ ਰਾਹ ਚੁਣਦੇ ਹਨ ਜੋ ਕਿ ਤਕਰੀਬਨ 12 ਲੋਕਾਂ ਦੀ ਰੋਜ਼ਾਨਾ ਮੌਤ ਦੇ ਬਰਾਬਰ ਹੈ। ਜਿਸ ਦੇ ਨਾਲ ਹੀ ਇਹ ਵੀ ਖੁਲਾਸਾ ਹੋਇਆ ਹੈ ਕਿ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਆਈ ਮਹਿੰਗਾਈ, ਵਧੇਰੇ ਵਿਆਜ਼ ਦਰਾਂ ਅਤੇ ਬੇਰੁਜ਼ਗਾਰੀ ਨਾਲ ਸੰਘਰਸ਼ ਕਰ ਰਹੇ ਹਨ ਲੋਕਾਂ ਵਿਚ 200 ਦੇ ਕਰੀਬ ਲੋਕ ਅਜਿਹੇ ਹਨ ਜੋ ਆਤਮ ਹੱਤਿਆ ਕਰਨ ਬਾਰੇ ਸੋਚਦੇ ਹਨ।ਮੈਂਟਲ ਹੈਲਥ ਰਿਸਰਚ ਕੈਨੇਡਾ ਵਲੋਂ ਕਰਵਾਏ ਸਰਵੇਖਣ ਦੇ ਅਨੁਸਾਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਕੈਨੇਡੀਅਨ ਸੱਤ ਵਿੱਚੋਂ ਇੱਕ ਕੈਨੇਡੀਅਨ ਨੇ ਖੁਦਕੁਸ਼ੀ ਬਾਰੇ ਸੋਚਿਆ ਹੈ। ਸਰਵੇਖਣ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਖੁਦਕੁਸ਼ੀ ਨੌਜਵਾਨਾਂ ਵਿੱਚ ਵਧੇਰੇ ਪ੍ਰਚਲਿਤ ਹੋ ਰਹੀ ਹੈ, ਅਤੇ ਖਾਸ ਤੌਰ ‘ਤੇ 16-17 ਸਾਲ ਦੀ ਉਮਰ ਦੇ ਲੋਕਾਂ ਨੌਜਵਾਨ 18-34 ਸਾਲ ਦੀ ਉਮਰ ਦੇ ਨੌਜਵਾਨਾਂ ਦੇ ਮੁਕਾਬਲੇ ਜ਼ਿਆਦਾ ਖੁਦਕੁਸ਼ੀ ਬਾਰੇ ਸੋਚਦੇ ਹਨ।ਬੀ.ਸੀ. ਵਿੱਚ ਪਿਛਲੇ ਕੁਝ ਹਫ਼ਤਿਆਂ ਦੌਰਾਨ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿਥੇ ਨੌਜਵਾਨਾਂ ਵਲੋਂ ਖੁਦਕੁਸ਼ੀ ਕੀਤੀ ਗਈ। ਕਈ ਨੌਜਵਾਨਾਂ ਜੋ ਮਾਨਸਿਕ ਸਿਹਤ ਤੋਂ ਪ੍ਰੇਸ਼ਾਨ ਸਨ, ਨੇ ਸਕਾਈ ਟ੍ਰੇਨ ਦੇ ਅੱਗੇ ਆ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਅਧਿਐਨ ਵਿੱਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਵਿੱਤੀ ਹਾਲਾਤਾਂ ਨਾਲ ਜੂਝ ਰਹੇ ਲੋਕ ਜਿਨ੍ਹਾਂ ਨੂੰ ਆਪਣੇ ਖਰਚੇ ਪੂਰੇ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਉਹਨਾਂ ਲੋਕਾਂ ਵਿੱਚ ਖੁਦਕੁਸ਼ੀ ਦੀ ਸੰਭਾਵਨਾ ਤੇਜ਼ੀ ਨਾਲ ਵੱਧ ਰਹੀ ਹੈ। ਸਰਵੇਖਣ ਅਨੁਸਾਰ ਜਿਹੜੇ ਬੇਰੁਜ਼ਗਾਰ ਹਨ ਉਹ 24 ਪ੍ਰਤੀਸ਼ਤ, ਜਿਨ੍ਹਾਂ ਦੀ ਆਮਦਨ 30,000 ਡਾਲਰ ਤੋਂ ਘੱਟ ਹੈ ਉਹ 21 ਪ੍ਰਤੀਸ਼ਤ, ਵਿੱਤੀ ਪਰੇਸ਼ਾਨੀਆਂ ਜਾਂ ਮਹਿੰਗਾਈ ਕਾਰਨ ਜੋ ਲੋਕ ਕਰਜ਼ੇ ਵਿੱਚ ਹਨ ਉਹ 41 ਪ੍ਰਤੀਸ਼ਤ ਖੁਦਕੁਸ਼ੀ ਕਰਨ ਬਾਰੇ ਸੋਚਦੇ ਹਨ। ਸਰਵੇਖਣ ਵਿੱਚ 3,819 ਕੈਨੇਡੀਅਨਾਂ ਨੂੰ ਸ਼ਾਮਲ ਕੀਤਾ ਗਿਆ ਸੀ ਅਤੇ ਇਹ ੍ਹ੍ਰੰਛ ਦੀ 17ਵੀਂ ਰਿਪੋਰਟ ਹੈ, ਜਿਸ ਵਿੱਚ ਅਪ੍ਰੈਲ 2020 ਤੋਂ ਬਾਅਦ ਕੈਨੇਡੀਅਨਾਂ ਦੀ ਮਾਨਸਿਕ ਸਿਹਤ ਦਾ ਪਤਾ ਲਗਾਇਆ ਗਿਆ ਹੈ। ਕੈਨੇਡਾ ਦੀ ਸਲਾਨਾ ਮਹਿੰਗਾਈ ਦਰ ਵਿਚ ਮਾਰਚ ਮਹੀਨੇ ਦੌਰਾਨ ਮਾਮੂਲੀ ਵਾਧਾ ਦਰਜ ਹੋਇਆ ਹੈ।
ਸਟੈਟਿਸਟਿਕਸ ਕੈਨੇਡਾ ਅਨੁਸਾਰ ਗੈਸੋਲੀਨ ਦੀਆਂ ਕੀਮਤਾਂ ਵਿਚ ਵਾਧਾ ਅਤੇ ਰਿਹਾਇਸ਼ੀ ਲਾਗਤਾਂ ਮਹਿੰਗਾਈ ਦਰ ਨੂੰ ਉੱਪਰ ਲਿਜਾਉਣ ਵਿਚ ਅੰਸ਼ਕ ਤੌਰ ‘ਤੇ ਜ਼ਿੰਮੇਵਾਰ ਰਹੀਆਂ। ਮਾਰਚ 2024 ਵਿਚ ਮਹਿੰਗਾਈ ਦਰ 2.9% ਦਰਜ ਕੀਤੀ ਗਈ।