Sunday, May 19, 2024

ਸਰੀ ਤੋਂ 19 ਸਾਲਾ ਪੰਜਾਬੀ ਕੁੜੀ ਹੋਈ ਲਾਪਤਾ

 

ਸਰੀ, (ਇਸ਼ਪ੍ਰੀਤ ਕੌਰ): ਸਰੀ ਤੋਂ ਇੱਕ 19 ਸਾਲਾ ਕੁੜੀ ਦੇ ਲਾਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਰੀ ਪੁਲਿਸ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਲੜਕੀ ਦਾ ਨਾਮ ਸਿਮਰਨ ਖੱਟੜਾ ਉਮਰ 19 ਸਾਲ ਹੈ ਜਿਸ ਨੂੰ  ਆਖਰੀ ਵਾਰ ਸ਼ਨੀਵਾਰ ਸ਼ਾਮ 6:30 ਵਜੇ ਸਰੀ ਦੇ 88 ਐਵੇਨਿਊ ਦੇ 13300-ਬਲਾਕ ਵਿੱਚ ਦੇਖਿਆ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਵਾਪਸ ਘਰ ਨਹੀਂ ਪਰਤੀ ਅਤੇ ਲਾਪਤਾ ਹੋ ਜਾਣ ਦੀ ਸ਼ਿਕਾਇਤ ਪੁਲਿਸ ਨੂੰ ਐਤਵਾਰ ਨੂੰ ਦਿੱਤੀ ਗਈ।

ਸਟਾਫ ਸਾਰਜੈਂਟ। ਡੁਏਨ ਹਨੀਮੈਨ ਨੇ ਔਨਲਾਈਨ ਪੋਸਟ ਕਰਦੇ ਹੋਏ ਕਿਹਾ ਕਿ ਪੁਲਿਸ ਲਪਤਾ ਹੋਈ ਲੜਕੀ ਦੀ ਸਿਹਤ ਅਤੇ ਤੰਦਰੁਸਤੀ ਲਈ ਚਿੰਤਤ ਹਨ ਅਤੇ ਤੁਰੰਤ ਉਸ ਦੀ ਭਾਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਿਸ ਵਲੋਂ ਸਾਂਝੇ ਕੀਤੇ ਹੂਲੀਏ ਅਨੁਸਾਰ ਉਸ ਦਾ ਕੱਦ 5’3”, ਭਾਰ 159 ਐਲ.ਬੀ.ਐਸ., ਭੂਰੀਆਂ ਅੱਖਾਂ ਅਤੇ ਕਾਲੇ ਵਾਲ ਹਨ, ਉਸ ਨੇ ਕਾਲੀ ਹੂਡੀ ਅਤੇ ਸਲੇਟੀ ਪੈਂਟ ਪਾਈ ਹੋਈ ਸੀ।

ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਪੁਲਿਸ ਨਾਲ 604-599-0502 ‘ਤੇ ਸੰਪਰਕ ਕਰ ਸਕਦੇ ਹਨ।