Sunday, May 19, 2024

ਸੁਪਰੀਮ ਕੋਰਟ ਨੇ ਸਰੀ ਪੁਲਿਸ ਦੇ ਮਾਮਲੇ ਵਿੱਚ ਬੀ.ਸੀ. ਸਰਕਾਰ ਦੇ ਫੈਸਲੇ ਨੂੰ ਦੱਸਿਆ ਸਹੀ

 

ਸਰੀ, (ਇਸ਼ਪ੍ਰੀਤ ਕੌਰ): ਬੀ.ਸੀ. ਸਰਵਉੱਚ ਅਦਾਲਤ ਦੇ ਜੱਜ ਨੇ ਸਰੀ ਦੇ ਮੇਅਰ ਬਰੈਂਡਾ ਲੌਕ ਅਤੇ ਪ੍ਰੀਮੀਅਰ ਡੇਵਿਡ ਏਬੀ ਵਿਚਕਾਰ ਹੋਏ ਸੌਦੇ ਬਾਰੇ ਸੁਣਵਾਈ ਕਰਦੇ ਹੋਏ ਸਰੀ ਪੁਲਿਸ ਦੇ ਮਾਮਲੇ ਵਿੱਚ ਪਬਲਿਕ ਸੇਫਟੀ ਮੰਤਰੀ ਮਾਈਕ ਫਾਰਨਵਰਥ ਦੇ ਫੈਸਲੇ ਨੂੰ ਦੱਸਿਆ ਸਹੀ ਠਹਿਰਾਇਆ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਸਰੀ ਦੀ ਲੋਕਲ ਪੁਲਿਸ ਦੇ ਬਦਲਾਅ ਲਈ ਚਲ ਰਹੇ ਰੇੜਕੇ ਨੂੰ ਖਤਮ ਕਰਨ ਲਈ ਪਿਛਲੇ ਹਫ਼ਤੇ ਪਬਲਿਕ ਸੇਫਟੀ ਮੰਤਰੀ ਮਾਈਕ ਫਾਰਨਵਰਥ ਨੇ ਬਿਆਨ ਜਾਰੀ ਕੀਤਾ ਸੀ ਕਿ 29 ਨਵੰਬਰ ਸਰੀ ਦੀ ਲੋਕਲ ਪੁਲਿਸ ਸ਼ਹਿਰ ਦਾ ਪ੍ਰਬੰਧ ਸੰਭਾਲੇਗੀ ਅਤੇ ਆਰ. ਸੀ. ਐਮ.ਪੀ. ਸਹਿਯੋਗੀ ਟੀਮ ਵਜੋਂ ਕੰਮ ਕਰੇਗੀ। ਹੌਲੀ ਹੌਲੀ ਕੁਝ ਮਹੀਨਿਆਂ ਦੌਰਾਨ ਸਾਰਾ ਪ੍ਰਬੰਧ ਸਰੀ ਦੀ ਲੋਕਲ ਪੁਲਿਸ ਨੂੰ ਸੌਂਪ ਦਿੱਤਾ ਜਾਵੇਗਾ।

ਇਸ ਫੈਸਲੇ ‘ਤੇ ਭੜਕੀ ਸਰੀ ਦੀ ਮੇਅਰ ਬਰੈਂਡਾ ਲੌਕ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਿਥੇ ਹੁਣ ਦੋਵਾਂ ਪੱਖਾਂ ਦੀ 29 ਅਪ੍ਰੈਲ ਤੋਂ ਸ਼ੁਰੂ ਹੋਈ ਸੁਣਵਾਈ ਤੋਂ ਬਾਅਦ ਮੇਅਰ ਬਰੈਂਡਾਂ ਲੌਕ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ।

ਸਰੀ ਦੀ ਮੇਅਰ ਬਰੈਂਡਾ ਲੌਕ ਨੇ ਨਵੰਬਰ ਵਿੱਚ ਘੋਸ਼ਣਾ ਕੀਤੀ ਸੀ ਕਿ ਸ਼ਹਿਰ ਸਰੀ ੍ਰਛੰਫ ਨੂੰ ਸ਼ਫਸ਼ ਨਾਲ ਬਦਲਣ ਦੇ ਸੂਬਾਈ ਸਰਕਾਰ ਦੇ ਫੈਸਲੇ ਦੀ “ਸੰਵਿਧਾਨਕ” ਨੂੰ ਚੁਣੌਤੀ ਦੇਵੇਗੀ।

13 ਅਕਤੂਬਰ, 2023 ਨੂੰ, ਸਿਟੀ ਆਫ਼ ਸਰੀ ਨੇ ਬ੍ਰਿਿਟਸ਼ ਕੋਲੰਬੀਆ ਦੇ ਸੁਪਰੀਮ ਕੋਰਟ ਵਿੱਚ ਆਪਣੀ ਪਹਿਲੀ ਪਟੀਸ਼ਨ ਦਾਇਰ ਕੀਤੀ ਜਿਸ ਵਿੱਚ ਜਨਤਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਦੇ 19 ਜੁਲਾਈ, 2023 ਨੂੰ ਸ਼ਫਸ਼ ਨਾਲ ਅੱਗੇ ਵਧਣ ਦੇ ਆਦੇਸ਼ ਦੀ ਨਿਆਂਇਕ ਸਮੀਖਿਆ ਦੀ ਮੰਗ ਕੀਤੀ ਗਈ। 13 ਅਕਤੂਬਰ ਨੂੰ ਦਾਇਰ ਕਰਨ ਲਈ ਇੱਕ ਸੋਧੀ ਹੋਈ ਪਟੀਸ਼ਨ ਫਿਰ 20 ਨਵੰਬਰ, 2023 ਨੂੰ ਅਦਾਲਤ ਵਿੱਚ ਪੇਸ਼ ਕੀਤੀ ਗਈ ਸੀ, ਜਿਸ ਵਿੱਚ ਮੇਅਰ ਨੇ ਕਿਹਾ ਸੀ ਕਿ “ਐਨਡੀਪੀ ਪੁਲਿਸ ਸੇਵਾ ਨੂੰ ਰੋਕਣ ਲਈ ਇੱਕ ਮਹੱਤਵਪੂਰਨ    ਕਦਮ” ਅਤੇ ਸੂਬਾਈ ਸਰਕਾਰ ਦੇ “ਪੁਲਿਸ ਦੇ ਕਬਜ਼ੇ ਦੀ ਕੋਸ਼ਿਸ਼” ਦੇ ਜਵਾਬ ਵਜੋਂ ਦਰਸਾਇਆ ਸੀ। ਜਿਸ ਲਈ ਸਰੀ ਦੇ ਟੈਕਸਦਾਤਾਵਾਂ ‘ਤੇ ਕਈ ਗੁਣਾ ਟੈਕਸ ਵਾਧੇ ਦੀ ਲੋੜ ਹੋਵੇਗੀ।”

ਪਰ ਹੁਣ ਅਦਾਲਤ ਨੇ ਵੀ ਬੀ.ਸੀ. ਸਰਕਾਰ ਵਲੋਂ ਲਏ ਫੈਸਲੇ ਨੂੰ ਸਹੀ ਠਹਿਰਾਇਆ ਹੈ ਜਿਸ ਦੇ ਅਨੁਸਾਰ ਸਰੀ ਪੁਲਿਸ 29 ਨਵੰਬਰ, 2024 ਨੂੰ ਸ਼ਹਿਰ ਦੇ ਅਧਿਕਾਰ ਖੇਤਰ ਦੀ ਪੁਲਿਸ ਵਜੋਂ ਆਰ. ਸੀ.ਐਮ.ਪੀ. ਦੀ ਥਾਂ ਲੈ ਲਵੇਗੀ ਅਤੇ ਅਤੇ ਪੂਰੀ ਤਰ੍ਹਾਂ ਇਹ ਤਬਦੀਲੀ ਢਾਈ ਸਾਲ ਦੇ ਅੰਦਰ-ਅੰਦਰ ਪੂਰੀ ਕੀਤੀ ਜਾਵੇਗੀ।