ਬੀ.ਸੀ. ਐਨ.ਡੀ.ਪੀ. ਪਾਰਟੀ ਨੇ ਸੂਬਾਈ ਚੋਣਾਂ ਲਈ ਐਲਾਨੀ ਆਪਣੀ ਸਰੀ ਸਲੇਟ

ਸੂਬਾਈ ਚੋਣਾਂ ਤੋਂ ਦੋ ਮਹੀਨੇ ਪਹਿਲਾਂ ਹੀ ਕਰ ਦਿੱਤਾ ਐਨ.ਡੀ.ਪੀ. ਨੇ ਆਪਣੇ ਉਮੀਦਵਾਰਾਂ ਦਾ ਐਲਾਨ
ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਵਿੱਚ ਅਕਤੂਬਰ 19 ਨੂੰ ਹੋਣ ਵਾਲੀਆਂ ਸੂਬਾਈ ਚੋਣਾਂ ਤੋਂ ਦੋ ਮਹੀਨੇ ਪਹਿਲਾਂ, ਬੀ.ਸੀ. ਐਨਡੀਪੀ ਨੇ ਸਰੀ ਵਿੱਚ ਆਪਣੇ 10 ਉਮੀਦਵਾਰਾਂ ਦੀ ਪੂਰੀ ਸਲੇਟ ਦੇ ਨਾਮ ਐਲਾਨ ਦਿੱਤੇ ਹਨ। ਇਨ੍ਹਾਂ ਵਿਚੋਂ ਦੋ ਉਮੀਦਵਾਰਾਂ ਦੇ ਨਾਮ ਬੀਤੇ ਨਿਦੀਂ ਹੀ ਐਲਨੇ ਗਏ ਜਿਨ੍ਹਾਂ ‘ਚ ਜੈਸੀ ਸੂਨਰ ਸਰੀ-ਨਿਊਟਨ ਤੋਂ ਅਤੇ ਆਮਨਾ ਸ਼ਾਹ ਨੂੰ ਸਰੀ ਸਿਟੀ ਸੈਂਟਰ ਤੋਂ ਬੀ.ਸੀ. ਐਨ.ਡੀ.ਪੀ. ਦਾ ਉਮੀਦਵਾਰ ਐਲਾਨਿਆ ਗਿਆ ਹੈ। ਇਹ ਦੋਵੇਂ ਸਰੀ ਤੋਂ ਸੇਵਾਮੁਕਤ ਵਿਧਾਇਕ ਹੈਰੀ ਬੈਂਸ ਅਤੇ ਬਰੂਸ ਰਾਲਸਟਨ ਦੀ ਥਾਂ ਲੈ ਰਹੇ ਹਨ। ਬੀਤੇ ਕੱਲ੍ਹ ਆਪਣੇ ਸਾਰੇ 10 ਉਮੀਦਵਾਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਬੀ.ਸੀ. ਦੀ ਸੱਤਾਧਾਰੀ ਪਾਰਟੀ ਦੀ ਸਰੀ ਸਲੇਟ ਵਿੱਚ ਕੈਬਨਿਟ ਮੰਤਰੀ, ਪੁਲਿਸ ਅਧਿਕਾਰੀ, ਲੇਬਰ ਐਡਵੋਕੇਟ ਅਤੇ “ਕਮਿਊਨਿਟੀ ਚੈਂਪੀਅਨ” ਸ਼ਾਮਲ ਹਨ ਜੋ ਕਿ ਇੱਕ ਵਾਰ ਫਿਰ ਪਾਰਟੀ ਨੂੰ ਸ਼ਾਨਦਾਰ ਜਿੱਤ ਦਿਵਾਉਣਗੇ।
ਸਰੀ ਤੋਂ ਐਨਡੀਪੀ ਉਮੀਦਵਾਰਾਂ ਦੀ ਲਿਸਟ ‘ਚ ਜਿੰਨੀ ਸਿਮਸ (ਸਰੀ-ਪੈਨੋਰਮਾ), ਜਗਰੂਪ ਬਰਾੜ (ਸਰੀ-ਫਲੀਟਵੁੱਡ), ਬਲਤੇਜ ਸਿੰਘ ਢਿੱਲੋਂ (ਸਰੀ-ਸਰਪੈਂਟਾਈਨ ਰਿਵਰ), ਮਾਈਕ ਸਟਾਰਚੁਕ (ਸਰੀ-ਕਲੋਵਰਡੇਲ), ਜੈਸੀ ਸਨਰ (ਸਰੀ-ਨਿਊਟਨ), ਅਮਨਾ ਸ਼ਾਹ (ਸਰੀ ਸਿਟੀ ਸੈਂਟਰ), ਡੈਰਿਲ ਵਾਕਰ (ਸਰੀ-ਵਾਈਟ ਰੌਕ), ਹਾਰੂਨ ਗਫਾਰ (ਸਰੀ ਸਾਊਥ), ਗੈਰੀ ਬੇਗ (ਸਰੀ-ਗਿਲਡਫੋਰਡ) ਅਤੇ ਰਚਨਾ ਸਿੰਘ (ਸਰੀ ਨਾਰਥ) ਦੇ ਨਾਮ ਜ਼ਿਕਰਯੋਗ ਹਨ।
ਬੀਤੇ ਕੱਲ੍ਹ ਐਲਾਨੇ ਉਮੀਦਵਾਰ ਜੈਸੀ ਸੂਨਰ ਅਤੇ ਆਮਨਾ ਸ਼ਾਹ ਦੋਵੇਂ ਆਪਣੇ ਭਾਈਚਾਰਿਆਂ ਨਾਲ ਡੂੰਘੇ ਜੁੜੇ ਹੋਏ ਹਨ ਜੋ ਕਿ ਮਜ਼ਦੂਰਾਂ ਦੇ ਅਧਿਕਾਰਾਂ ਲਈ ਲੜ ਰਹੇ ਹਨ, ਕਮਿਊਨਿਟੀ ਸੰਸਥਾਵਾਂ ਵਿੱਚ ਸੇਵਾ ਕਰਦੇ ਹਨ ਅਤੇ ਸਰਕਾਰ ਨੂੰ ਵਿਭਿੰਨ ਭਾਈਚਾਰਿਆਂ ਨਾਲ ਜੋੜਨ ਲਈ ਸ਼ਲਾਘਾਯੋਗ ਕੰਮ ਕਰ ਰਹੇ ਹਨ।
ਹੈਰੀ ਬੈਂਸ ਨੇ ਜੈਸੀ ਸੂਨਰ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਸਾਊਥ ਏਸ਼ੀਅਨ ਬਾਰ ਐਸੋਸੀਏਸ਼ਨ, ਬੀ ਸੀ ਕੈਨੇਡੀਅਨ ਬਾਰ ਐਸੋਸੀਏਸ਼ਨ ਹਿਊਮਨ ਰਾਈਟਸ ਲਾਅ ਸੈਕਸ਼ਨ, ਅਤੇ ਬੀ ਸੀ ਕਾਲਜ ਆਫ਼ ਸੋਸ਼ਲ ਵਰਕਰਜ਼ ਦੇ ਬੋਰਡਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਹਨ ਜੈਸੀ ਸਨੇਰ ਨਿਪੁੰਨ ਕਾਨੂੰਨੀ ਪੇਸ਼ੇਵਰ ਅਤੇ ਕਮਿਊਨਿਟੀ ਦਾ ਇੱਕ ਥੰਮ੍ਹ ਹਨ। ਇਸੇ ਤਰਾਂ ਰਾਲਸਟਨ ਨੇ ਆਮਨਾ ਸ਼ਾਹ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਵਿਭਿੰਨ ਭਾਈਚਾਰਿਆਂ ਨੂੰ ਆਪਣੀ ਸਰਕਾਰ ਨਾਲ ਜੋੜਨ ਲਈ ਸਾਲਾਂ ਤੋਂ ਕੰਮ ਕਰ ਰਹੇ ਹਨ ਉਹ ਲੋਕਾਂ ਦੇ ਮੁੱਦਿਆਂ ਨੂੰ ਜਾਣਦੀ ਅਤੇ ਸਮਝਦੀ ਹੈ, ਅਤੇ ਚੀਜ਼ਾਂ ਨੂੰ ਬਿਹਤਰ ਬਣਾਉਣ ਲਈ ਕੰਮ ਕਰਦੀ ਹੈ। ਸਰੀ ਫੂਡ ਬੈਂਕ ਦੀ ਡਾਇਰੈਕਟਰ ਹੋਣ ਦੇ ਨਾਤੇ, ਉਸਨੇ ਇਹ ਯਕੀਨੀ ਬਣਾਉਣ ਲਈ ਸਿੱਧੇ ਤੌਰ ‘ਤੇ ਸ਼ਲਾਘਾਯੋਗ ਕੰਮ ਕਰਦੇ ਆਏ ਹਨ। ਬੀ.ਸੀ. ਵਿੱਚ 10 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਨਾਮਜ਼ਦਗੀਆਂ 28 ਸਤੰਬਰ ਨੂੰ ਸਮਾਪਤ ਹੋਣੀਆਂ ਹਨ ਜਿਸ ਤੋਂ ਪਹਿਲਾਂ ਸਿਆਸੀ ਪਾਰਟੀਆਂ ਚੋਣਾਂ ਸਬੰਧਤ ਸੂਚੀਆਂ ਨੂੰ ਅੰਤਿਮ ਰੂਪ ਦੇਣ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।

Exit mobile version