ਓਂਟਾਰੀਓ ਵਿੱਚ ਗੰਭੀਰ ਬਿਮਾਰੀਆਂ ਨਾਲ ਪੀੜ੍ਹਤ ਲੋਕਾਂ ਦੀ ਗਿਣਤੀ ਅਗਲੇ 20 ਸਾਲਾਂ ਦੌਰਾਨ ਦੁਗਣੀ ਹੋਣ ਦਾ ਅਨੁਮਾਨ

 

ਸਰੀ, (ਸਿਮਰਨਜੀਤ ਸਿੰਘ): ਯੂਨੀਵਰਸਿਟੀ ਆਫ ਟਰਾਂਟੋ ਦੇ ਸਕੂਲ ਆਫ ਪਬਲਿਕ ਹੈਲਥ ਦੀ ਇੱਕ ਨਵੀਂ ਰਿਪੋਰਟ ਮੁਤਾਬਕ, ਓਂਟਾਰੀਓ ਵਿੱਚ ਅਗਲੇ 20 ਸਾਲਾਂ ਦੌਰਾਨ ਗੰਭੀਰ ਬਿਮਾਰੀ ਨਾਲ ਪੀੜ੍ਹਤ ਲੋਕਾਂ ਦੀ ਗਿਣਤੀ ਲਗਭਗ ਦੋ ਗੁਣਾ ਹੋਣ ਦੀ ਸੰਭਾਵਨਾ ਹੈ। ਇਹ ਅਧਿਐਨ ਓਂਟਾਰੀਓ ਹਸਪਤਾਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ 2040 ਤੱਕ ਬਹੁਤ ਸਾਰੇ ਓਂਟਾਰੀਓ ਵਾਸੀ ਗੰਭੀਰ ਬਿਮਾਰੀਆਂ ਨਾਲ ਪੀੜ੍ਹਤ ਹੋਣਗੇ।
ਇਸ ਅਧਿਐਨ ਵਿੱਚ ਅਨੁਮਾਨ ਲਗਾਇਆ ਗਿਆ ਹੈ ਕਿ 2040 ਵਿੱਚ 3.1 ਮਿਲੀਅਨ ਨੌਜਵਾਨ ਬਿਮਾਰੀ ਨਾਲ ਪੀੜ੍ਹਤ ਹੋਣਗੇ, ਜੋ 2020 ਵਿੱਚ 1.8 ਮਿਲੀਅਨ ਤੋਂ ਵੱਧ ਹੈ। ਅਧਿਐਨ ਦੇ ਲੇਖਕਾਂ ਨੇ ਇਹ ਵੀ ਅਨੁਮਾਨ ਲਾਇਆ ਹੈ ਕਿ 30 ਸਾਲ ਤੋਂ ਵੱਧ ਉਮਰ ਦੇ ਲਗਭਗ ਹਰ ਚੌਥਾ ਵਿਅਕਤੀ 2040 ਵਿੱਚ ਕਿਸੇ ਗੰਭੀਰ ਬਿਮਾਰੀ ਨਾਲ ਪੀੜ੍ਹਤ ਹੋਵੇਗਾ, ਜੋ ਕਿ 2002 ਵਿੱਚ ਲਗਭਗ ਹਰ ਅੱਠਵਾਂ ਵਿਅਕਤੀ ਸੀ।
ਓਂਟਾਰੀਓ ਹਸਪਤਾਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਛਓੌ ਐਂਥਨੀ ਡੇਲ ਨੇ ਕਿਹਾ, ”ਜਦੋਂ ਅਸੀਂ ਭਵਿੱਖ ਵੱਲ ਦੇਖਦੇ ਹਾਂ, ਤਾਂ ਇਹ ਸਪਸ਼ਟ ਹੈ ਕਿ ਓਂਟਾਰੀਓ ਕਿਸ ਮੋੜ ‘ਤੇ ਪਹੁੰਚ ਗਿਆ ਹੈ। ਓਂਟਾਰੀਓ ਦੀ ਸਿਹਤ ਪ੍ਰਣਾਲੀ ਪਹਿਲਾਂ ਹੀ ਜਨਸੰਖਿਆ ਵਾਧੇ, ਵਿਗੜੀ ਸਿਹਤ ਵਿਵਸਥਾ ਅਤੇ ਮੌਜੂਦਾ ਸਮਰੱਥਾ ‘ਤੇ ਭਾਰੀ ਦਬਾਅ ਨਾਲ ਜੂਝ ਰਹੀ ਹੈ। ਓਂਟਾਰੀਓ ਵਿੱਚ ਸਿਹਤ ਸੰਭਾਲ ਨੂੰ ਇੱਕ ਵੱਡੇ ਬਦਲਾਅ ਦੀ ਲੋੜ ਹੈ। ਬਿਨਾਂ ਇਸ ਦੇ ਸਿਗਤ ਪ੍ਰਣਾਲੀ ਮਸਲੇ ਦਾ ਸਾਹਮਣਾ ਕਰਨ ਵਿੱਚ ਅਸਫਲ ਰਹੇਗੀ।”
ਇਸਦੇ ਨਾਲ ਨਾਲਖੋਜਕਾਰਾਂ ਨੇ ਅਨੁਮਾਨ ਲਗਾਇਆ ਹੈ ਕਿ ਕਈ ਵਿਅਕਤੀ ਨੂੰ ਵਧੇਰੇ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਿਮਾਰੀਆਂ, ਜੋ ਉਮਰ ਵਧਣ ਨਾਲ ਵੱਧਦੀ ਹਨ, ਜਿਵੇਂ ਕਿ ਡਾਇਬਿਟੀਜ਼ ਅਤੇ ਕੈਂਸਰ, ਦੇ ਮਾਮਲਿਆਂ ਵਿੱਚ ਸਭ ਤੋਂ ਵੱਧ ਵਾਧਾ ਹੋਵੇਗਾ।
ਇਸ ਅਧਿਐਨ ਨੇ ਓਂਟਾਰੀਓ ਸਿਹਤ ਪ੍ਰਣਾਲੀ ਨੂੰ ਤੁਰੰਤ ਕਦਮ ਚੁੱਕਣ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਹੈ ਅਤੇ ਕ੍ਰੋਨਿਕ ਬਿਮਾਰੀ ਦੀ ਰੋਕਥਾਮ, ਸਹੀ ਪਛਾਣ ਅਤੇ ਪ੍ਰਭਾਵਸ਼ਾਲੀ ਇਲਾਜ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਨੂੰ ਵੀ ਦਰਸਾਇਆ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Related Articles

Latest Articles

Exit mobile version