ਜੀ 7 ਦੇ ਸਹਿਯੋਗੀ ਦੇਸ਼ਾਂ ਵੱਲੋਂ ਯੂਕਰੇਨ ਨੂੰ ਦਿੱਤਾ ਜਾਵੇਗਾ 50 ਅਰਬ ਡਾਲਰ ਦਾ ਕਰਜ਼ਾ

 

ਸਰੀ, (ਸਿਮਰਨਜੀਤ ਸਿੰਘ): ਜੀ 7 ਦੇ ਸਹਿਯੋਗੀ ਦੇਸ਼ਾਂ ਵੱਲੋਂ ਯੂਕਰੇਨ ਨੂੰ 50 ਅਰਬ ਡਾਲਰ ਦੇ ਕਰਜ਼ੇ ਦਿੱਤੇ ਜਾਣਗੇ, ਜੋ ਕੀ ਜੀ-7 ਦੇਸ਼ਾਂ ਵਲੋਂ ਰੂਸ ਦੀ ਜਬਤ ਕੀਤੀਆਂ ਜਾਇਦਾਦਾਂ ਤੋਂ ਵਾਪਸ ਲਏ ਜਾਣਗੇ, ਇਹ ਜਾਣਕਾਰੀ ਅਮਰੀਕੀ ਵ੍ਹਾਈਟ ਹਾਊਸ ਨੇ ਬੁੱਧਵਾਰ ਨੂੰ ਦਿੱਤੀ। ਇਸ ਰਾਸੀ ਦੀ ਵੰਡ ਇਸ ਸਾਲ ਦੇ ਅਖੀਰ ਤੱਕ ਸ਼ੁਰੂ ਹੋਵੇਗੀ, ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ 50 ਅਰਬ ਡਾਲਰਾਂ ਵਿੱਚੋਂ 20 ਅਰਬ ਡਾਲਰ ਅਮਰੀਕਾ ਵੱਲੋਂ ਦਿੱਤੇ ਜਾਣਗੇ। ਕੈਨੇਡਾ ਨੇ ਪਹਿਲੀ ਵਾਰ ਇਸ ਸਹਾਇਤਾ ਦੀ ਘੋਸ਼ਣਾ 2023 ਵਿੱਚ ਕੀਤੀ ਸੀ ਜਦੋਂ ਜੀ 7 ਦੇ ਮੀਟਿੰਗ ਦੌਰਾਨ ਇਹ ਸਹਾਇਤਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। ਇਹ ਵੱਡੀ ਮਦਦ ਪਿਛਲੇ ਕੁਝ ਮਹੀਨਿਆਂ ਵਿੱਚ ਜੀ 7 ਦੇ ਸਹਿਯੋਗ ਨਾਲ ਯੂਕਰੇਨ ਦੇ ਰੂਸ ਦੇ ਹਮਲੇ ਤੋਂ ਬਚਾਅ ਲਈ ਕੀਤੀ ਗਈ ਹੈ। ਇਹ ਕਰਜ਼ਾ ਰੂਸ ਦੇ ਜਮਾਂ ਕੀਤੇ ਬੈਂਕ ਸਥਾਪਤ ਫੰਡਾਂ ਦੀ ਆਮਦਨ ਤੋਂ ਮਿਲਣ ਵਾਲੇ ਫਾਇਦਿਆਂ ਨਾਲ ਵਾਪਸ ਵਸੂਲਿਆ ਜਾਵੇਗਾ।

ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ, “ਯੂਕਰੇਨ ਨੂੰ ਸਹਾਇਤਾ ਮਿਲੇਗੀ ਜਿਸ ਨਾਲ ਟੈਕਸ ਦੇਣ ਵਾਲਿਆਂ ਉੱਤੇ ਕੋਈ ਵੱਧ ਭਾਰ ਨਹੀਂ ਪਵੇਗਾ। ਇਹ ਕਰਜ਼ੇ ਯੂਕਰੇਨ ਦੇ ਲੋਕਾਂ ਦੀ ਰੱਖਿਆ ਅਤੇ ਮੁੜ-ਵਿਕਾਸ ਲਈ ਸਹਾਇਕ ਹੋਣਗੇ। ਸਾਡੀ ਮਿਹਨਤ ਇਹ ਸਪੱਸ਼ਟ ਕਰਦੀ ਹੈ ਕਿ ਜਬਰ ਅਤੇ ਅਣ-ਅਧਿਕਾਰੀ ਨੁਕਸਾਨਾਂ ਲਈ ਰੂਸ ਖੁਦ ਜ਼ਿੰਮੇਵਾਰ ਹੋਵੇਗਾ।”

ਵਾਸ਼ਿੰਗਟਨ ਵਿੱਚ ਬੁੱਧਵਾਰ ਨੂੰ ਇਕ ਸਮਾਰੋਹ ਵਿੱਚ, ਅਮਰੀਕੀ ਖਜਾਨਾ ਸਕੱਤਰ ਜੈਨਟ ਯੈਲਨ ਅਤੇ ਯੂਕਰੇਨ ਦੇ ਵਿੱਤ ਮੰਤਰੀ ਸੇਰਗੇ ਮਾਰਚੇਨਕੋ ਨੇ ਇਸ ਗੱਲ ਦੀ ਲਿਖਤੀ ਪੁਸ਼ਟੀ ਕੀਤੀ ਕਿ ਇਹ ਕਰਜ਼ਾ ਅਮਰੀਕੀ ਟੈਕਸ ਪੇਅਰਾਂ ਦੇ ਪੈਸਿਆਂ ਨਾਲ ਨਹੀਂ, ਸਗੋਂ ਰੂਸ ਦੇ ਜਮਾਂ ਕੀਤੇ ਧਨ ਦੇ ਫਾਇਦਿਆਂ ਨਾਲ ਭਰਿਆ ਜਾਵੇਗਾ। ਇਸ ਤੋਂ ਇਲਾਵਾ, ਯੂਰਪ, ਯੂਨਾਈਟਿਡ ਕਿੰਗਡਮ, ਕੈਨੇਡਾ ਅਤੇ ਜਪਾਨ ਸਮੇਤ ਹੋਰ ਦੇਸ਼ਾਂ ਵੱਲੋਂ 30 ਅਰਬ ਡਾਲਰ ਦੀ ਸਹਾਇਤਾ ਮਿਲੇਗੀ। ਇਸ ਮੌਕੇ ਅਮਰੀਕੀ ਸਹਾਇਤਾ ਦਾ 20 ਅਰਬ ਡਾਲਰ ਦੇ ਹਿੱਸੇ ਨੂੰ ਯੂਕਰੇਨ ਦੀ ਆਰਥਿਕਤਾ ਅਤੇ ਫੌਜੀ ਸਹਾਇਤਾ ਵੱਲ ਵੰਡਣ ਦੀ ਯੋਜਨਾ ‘ਤੇ ਵੀ ਵਿਚਾਰ ਕੀਤਾ ਗਿਆ। ਇਸ ਸਹਾਇਤਾ ਲਈ ਕਾਨੂੰਨੀ ਕਾਰਵਾਈ ਦੀ ਲੋੜ ਹੋਵੇਗੀ, ਅਤੇ ਰੱਖਿਆ ਸਕੱਤਰ ਲੌਇਡ ਆਸਟਿਨ ਨੇ ਕਿਹਾ ਕਿ ਜੰਗੀ ਸਾਮੱਗਰੀ ਵੰਡਣ ਲਈ ਕਈ ਹਫ਼ਤੇ ਜਾਂ ਮਹੀਨੇ ਲੱਗ ਸਕਦੇ ਹਨ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿਿੳਟਵਿੲ.

Related Articles

Latest Articles

Exit mobile version