ਕੈਨੇਡਾ ਪੋਸਟ ਅਤੇ ਯੂਨੀਅਨ ਦਰਮਿਆਨ ਵਧਿਆ ਵਿਵਾਦ, ਹੜ੍ਹਤਾਲ ਦੀ ਚਿਤਾਵਨੀ

 

ਸਰੀ, (ਸਿਮਰਨਜੀਤ ਸਿੰਘ): ਕੈਨੇਡਾ ਪੋਸਟ ਅਤੇ ਉਸ ਦੇ ਕਰਮਚਾਰੀਆਂ ਦੀ ਯੂਨੀਅਨ ਦਰਮਿਆਨ ਸ਼ਰਤਾਂ ਨੂੰ ਲੈ ਕੇ ਵਿਵਾਦ ਕਾਫੀ ਗਰਮਾ ਗਿਆ ਹੈ ਜਿਸ ਤੋਂ ਬਾਅਦ ਹੜ੍ਹਤਾਲ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ। ਦੋਵੇਂ ਧਿਰਾਂ ਦਰਮਿਆਨ ਗੱਲਬਾਤ ਰਾਹੀਂ ਅਜੇ ਕੋਈ ਸਮਝੌਤਾ ਨਹੀਂ ਹੋ ਸਕਿਆ ਹੈ, ਜਿਸ ਨਾਲ ਸੰਭਾਵੀ ਹੜਤਾਲ ਦਾ ਖ਼ਤਰਾ ਪੈਦਾ ਹੋ ਰਿਹਾ ਹੈ ਜੋ ਲੱਖਾਂ ਕੈਨੇਡੀਅਨ ਲੋਕਾਂ ਦੀ ਡਾਕ ਸੇਵਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਬੀਤੇ ਦਿਨੀਂ ਜਾਰੀ ਹੋਏ ਬਿਆਨ ਵਿੱਚ ਦੱਸਿਆ ਕਿ ਕੈਨੇਡੀਅਨ ਯੂਨੀਅਨ ਆਫ਼ ਪੋਸਟਲ ਵਰਕਰਜ਼ (ਛੂਫਾਂ) ਨਾਲ ਛੁੱਟੀ ਦੇ ਦਿਨਾਂ ਦੌਰਾਨ ਹੋਈ ਗੱਲਬਾਤ ”ਕਰਮਚਾਰੀਆਂ ਵਲੋਂ ਕੀਤੀਆਂ ਜਾ ਰਹੀਆਂ ਮੰਗਾਂ ‘ਤੇ ਖਰੀ ਨਹੀਂ ਉਤਰੀ।”
ਯੂਨੀਅਨ ਅਪ੍ਰੈਲ ਤੋਂ ਲਾਗੂ ਕੀਤੇ ਗਏ ਨੋਟਿਸ ਦੇ ਖਤਮ ਹੋਣ ਤੋਂ ਬਾਅਦ, ਐਤਵਾਰ ਤੋਂ ਕਾਨੂੰਨੀ ਹੜਤਾਲ ਦੀ ਸਥਿਤੀ ਵਿੱਚ ਹੈ, ਪਰ ਹਾਲੇ ਤੱਕ ਉਸ ਨੇ ਕੋਈ ਅਧਿਕਾਰਕ ਹੜਤਾਲ ਨੋਟਿਸ ਜਾਰੀ ਨਹੀਂ ਦਿੱਤਾ। ਕੈਨੇਡਾ ਪੋਸਟ ਦੇ ਬੁਲਾਰੇ ਲੀਸਾ ਲਿਉ ਨੇ ਕਿਹਾ, ”ਇਸ ਸਮੇਂ, ਦੋਵਾਂ ਧਿਰਾਂ ਵਿੱਚੋਂ ਕਿਸੇ ਨੇ ਵੀ ਸੇਵਾਵਾਂ ‘ਚ ਰੁਕਾਵਟ ਦੇ ਰੂਪ ਵਿੱਚ ਆਪਣੀ ਕਈ ਘੋਸ਼ਣਾ ਨਹੀਂ ਕੀਤੀ ਹੈ।”
ਜਦਕਿ ਦੋਵੇਂ ਧਿਰਾਂ ਵਿਚਾਲੇ ਗੱਲਬਾਤ ਜਾਰੀ ਹੈ, ਛੂਫਾਂ ਨੇ ਸੋਮਵਾਰ ਨੂੰ ਕਿਹਾ ਕਿ ”ਜੇ ਗੱਲਬਾਤ ਕੋਈ ਪ੍ਰਗਤੀ ਨਹੀਂ ਹੋਈ ਤਾਂ ਅੱਗੇ ਦੀ ਕਾਰਵਾਈ ਤੋਂ ਝਿਜਕ ਨਹੀਂ ਕੀਤੀ ਜਾਵੇਗੀ।”
ਜ਼ਿਕਰਯੋਗ ਹੈ ਕਿ ਛੂਫਾਂ ਲਗਭਗ ਇਕ ਸਾਲ ਤੋਂ ਸ਼ਹਿਰੀ ਸੇਵਾਵਾਂ ਅਤੇ ਪੇਂਡੂ ਅਤੇ ਉਪਨਗਰੀ ਡਾਕ ਕੈਰਿਅਰ ਯੂਨਿਟਾਂ ਲਈ ਨਵੇਂ ਸਮਝੌਤਿਆਂ ਦੀ ਮੰਗ ਕਰ ਰਹੀ ਹੈ। ਦੋਵੇਂ ਧਿਰਾਂ ਨਵੰਬਰ 2023 ਤੋਂ ਗੱਲਬਾਤ ਕਰ ਰਹੀਆਂ ਹਨ। ਕੈਨੇਡਾ ਪੋਸਟ ਨੇ ਸਤੰਬਰ ਵਿੱਚ ਆਪਣਾ ਮਤਾ ਪੇਸ਼ ਕੀਤਾ ਸੀ।
ਪਿਛਲੇ ਹਫ਼ਤੇ, ਕੈਨੇਡਾ ਪੋਸਟ ਨੇ ਛੂਫਾਂ ਨੂੰ ਆਪਣਾ ਨਵਾਂ ਮਤਾ ਪੇਸ਼ ਕੀਤਾ, ਜਿਸ ਵਿੱਚ ਚਾਰ ਸਾਲਾਂ ਵਿੱਚ 11.5% ਤਕ ਵੱਧ ਤਨਖ਼ਾਹ ਦੀ ਪੇਸ਼ਕਸ਼ ਅਤੇ ਪੈਨਸ਼ਨ ਸੁਰੱਖਿਆ ਸ਼ਾਮਲ ਸੀ। ਇਸ ਵਿੱਚ ਛੁੱਟੀ ਦੇ ਅਧਿਕਾਰਾਂ ਵਿੱਚ ਸੁਧਾਰ ਅਤੇ ਨੌਕਰੀ ਦੀ ਸੁਰੱਖਿਆ ਦੀਆਂ ਸ਼ਰਤਾਂ ਵੀ ਸਨ। ਪਰ ਯੂਨੀਅਨ ਨੇ ਇਸ ‘ਤੇ ਆਪਣੀ ਪ੍ਰਾਰੰਭਿਕ ਸਮੀਖਿਆ ਵਿੱਚ ਕਿਹਾ ਕਿ ਇਹ ਪੇਸ਼ਕਸ਼ਾਂ ”ਕਈ ਖਾਮੀਆਂ ਨਾਲ ਭਰਪੂਰ ਹਨ।” ਕੈਨੇਡਾ ਪੋਸਟ ਇੱਕ ”ਨਵਾਂ ਡਿਲੀਵਰੀ ਮਾਡਲ” ਲਾਗੂ ਕਰਨ ਦੀ ਗੱਲ ਕਰ ਰਹੀ ਹੈ ਜੋ ਹਫ਼ਤੇ ਦੇ ਸੱਤੋਂ ਦਿਨ ਕਿਫਾਇਤੀ ਪਾਰਸਲ ਡਿਲੀਵਰੀ ਕਰਨ ਦੀ ਆਗਿਆ ਦੇਵੇ। ਪਰ ਯੂਨੀਅਨ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਇਹ ਯੋਜਨਾ ਮੁੱਖ ਰੂਟਾਂ ਨੂੰ ਸੁਰੱਖਿਅਤ ਨਹੀਂ ਰੱਖ ਸਕੇਗੀ ।

Exit mobile version