ਸਰੀ, (ਸਿਮਰਨਜੀਤ ਸਿੰਘ): ਕਿਊਬੈਕ ਦੇ ਪ੍ਰੀਮੀਅਰ ਫ੍ਰਾਂਸਵਾ ਲੇਗੌ ਅਤੇ ਨਿਊਫਾਊਂਡਲੈਂਡ ਦੇ ਪ੍ਰੀਮੀਅਰ ਐਂਡਰੂ ਫਿਊਰੀ ਇੱਕ ਊਰਜਾ ਸਮਝੌਤੇ ‘ਤੇ ਦਸਤਖਤ ਕਰਨ ਲਈ ਸਹਿਮਤ ਹੋਏ ਹਨ, ਜੋ ਦੋਹਾਂ ਸੂਬਿਆਂ ਵਿਚ ਸਦੀਆਂ ਤੋਂ ਚੱਲ ਰਹੇ ਟਕਰਾਅ ਨੂੰ ਖ਼ਤਮ ਕਰ ਸਕਦਾ ਹੈ। ਦੋਹਾਂ ਸੂਬਿਆਂ ਦੇ ਅਧਿਕਾਰੀ ਫਾਲਜ਼ ਹਾਈਡ੍ਰੋਇਲੈਕਟ੍ਰਿਕ ਪਲਾਂਟ ‘ਤੇ ਨਵੇਂ ਸਮਝੌਤੇ ਦੀ ਮਿਆਦ ‘ਤੇ ਗੱਲਬਾਤ ਕਰ ਰਹੇ ਹਨ। ਮੌਜੂਦਾ ਸਮਝੌਤਾ ਜੋ 1969 ਵਿੱਚ ਹੋਇਆ ਸੀ, ਬਾਅਦ ਵਿੱਚ ਇਸ ਨੂੰ ਕਿਊਬੈਕ ਦੇ ਹੱਕ ਵਿਚ ਗਿਣਿਆ ਜਾਣ ਲੱਗਾ ਅਤੇ ਦੋਵੇਂ ਸੂਬਿਆਂ ‘ਚ ਇਸ ਸਮਝੌਤੇ ਨੂੰ ਲੈ ਕੇ ਟਕਰਾਅ ਕਾਫੀ ਵੱਧ ਗਿਆ ਸੀ।
ਲੇਗੌਟ ਨੇ ਬੁੱਧਵਾਰ ਨੂੰ ਕਿਊਬੈਕ ਸਿਟੀ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਸੇਂਟ ਜੋਨਜ਼ ਵਿੱਚ ਜਾਣਗੇ ਜਿੱਥੇ ਉਹ ਇਸ ਮਹੱਤਵਪੂਰਨ ਐਲਾਨ ਦਾ ਹਿੱਸਾ ਬਣਨਗੇ। ਉਸਦੇ ਖਜ਼ਾਨਾ ਮੰਤਰੀ ਐਰਿਕ ਗਿਰੀਅਰਡ ਨੇ ਕਿਹਾ ਕਿ ਉਹ ਵਿਸ਼ੇਸ਼ ਜਾਣਕਾਰੀ ਦੇਣ ਵਿੱਚ ਅਸਮਰਥ ਹਨ, ਪਰ ਇਹ ਜ਼ਰੂਰ ਕਿਹਾ ਕਿ ”ਜੇਕਰ ਕੋਈ ਸਮਝੌਤਾ ਹੋਇਆ ਤਾਂ ਇਹ ਕਿਊਬੇਕ ਲਈ ਬਹੁਤ ਹੀ ਸਕਾਰਾਤਮਕ ਹੋਵੇਗਾ।” ਮੌਜੂਦਾ ਸਮਝੌਤੇ ਨੇ ਨਿਊਫਾਊਂਡਲੈਂਡ ਨੇ ਹਮੇਸ਼ਾਂ ਨਾਰਾਜ਼ਗੀ ਜਤਾਈ ਹੈ ਅਤੇ ਫਿਊਰੀ ਨੇ ਇੱਕ ਨਵਾਂ ਬਦਲਾਅ ਲਿਆਉਣ ਦਾ ਵਾਅਦਾ ਕੀਤਾ ਹੈ ਜੋ ਸੂਬੇ ਦੇ ਹੱਕ ਵਿੱਚ ਹੋਵੇਗਾ।