ਹਮਾਸ ਨੇ 3 ਇਜ਼ਰਾਈਲੀ ਬੰਧਕ ਅਤੇ ਥਾਈਲੈਂਡ ਦੇ 5 ਨਾਗਰਿਕ ਕੀਤੇ ਰਿਹਾਅ; ਇਜ਼ਰਾਈਲ 110 ਫਿਲਿਸਤੀਨੀ ਕੈਦੀਆਂ ਨੂੰ ਛੱਡਿਆ

 

ਗਾਜ਼ਾ : ਵੀਰਵਾਰ ਨੂੰ ਹਮਾਸ ਨੇ 7 ਅਕਤੂਬਰ 2023 ਨੂੰ ਬੰਧਕ ਬਣਾਏ ਗਏ 3 ਇਜ਼ਰਾਈਲੀ ਅਤੇ 5 ਥਾਈਲੈਂਡ ਨਾਗਰਿਕਾਂ ਨੂੰ ਸੀਜਫਾਇਰ ਸਮਝੌਤੇ ਦੇ ਤਹਿਤ ਰਿਹਾ ਕਰ ਦਿੱਤਾ।
ਹਮਾਸ ਨੇ ਬੰਧਕਾਂ ਦੀ ਰਿਹਾਈ ਦੋ ਚਰਨਾਂ ਵਿੱਚ ਕੀਤੀ। ਪਹਿਲੀ ਰਿਹਾਈ ਵਿੱਚ, ਇਜ਼ਰਾਈਲੀ ਬੰਧਕ ਅਗਮ ਬਰਗਰ ਨੂੰ ਜਬਾਲੀਆ ਤੋਂ ਛੱਡਿਆ ਅਤੇ ਇਸ ਦੇ 4 ਘੰਟੇ ਬਾਅਦ ਬਾਕੀ 7 ਬੰਧਕਾਂ ਨੂੰ ਖਾਨ ਯੂਨੀਸ ਤੋਂ ਰਿਹਾ ਕੀਤਾ ਗਿਆ।
ਰਿਹਾਅ ਹੋਣ ਵਾਲੇ ਇਜ਼ਰਾਈਲੀ ਬੰਧਕਾਂ ਵਿੱਚ ਅਰਬਲ ਯਹੁਦ, ਅਗਮ ਬਰਗਰ ਅਤੇ ਗਦੀ ਮੋਸ਼ੇ ਮੂਸਾ ਸ਼ਾਮਲ ਹਨ। ਇਹ ਸਾਰੇ ਬੰਧਕ ਹਮਾਸ ਦੇ ਹਮਲੇ ਵਿੱਚ ਫਸ ਗਏ ਸੀ। ਇਸ ਰਿਹਾਈ ਦੇ ਬਾਅਦ, ਇਜ਼ਰਾਈਲ ਨੇ ਫਿਲਿਸਤੀਨੀ ਕੈਦੀਆਂ ਦੀ ਰਿਹਾਈ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।ਇਜ਼ਰਾਈਲ 110 ਫਿਲਿਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ ਜਿਨ੍ਹਾਂ ਵਿੱਚੋਂ 30 ਨਾਬਾਲਿਗ ਹਨ।
ਹਮਾਸ-ਇਜ਼ਰਾਈਲ ਦੂਜੇ ਦਰਜੇ ਦੀ ਬੰਧਕ ਅਦਲਾ ਬਦਲੀ ਦੇ ਤਹਿਤ ਤਿੰਨ ਚਰਨਾਂ ਵਿੱਚ ਹੁਣ ਤੱਕ 11 ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕੀਤਾ ਜਾ ਚੁੱਕਾ ਹੈ। ਪਹਿਲੇ ਅਤੇ ਦੂਜੇ ਚਰਨ ਵਿੱਚ 10 ਇਜ਼ਰਾਈਲੀ ਮਹਿਲਾ ਬੰਧਕਾਂ ਅਤੇ 1 ਬੁਜ਼ੁਰਗ ਬੰਧਕ ਨੂੰ ਰਿਹਾਅ ਕੀਤਾ ਗਿਆ ਸੀ। ਇਜ਼ਰਾਈਲ ਨੇ ਇਸ ਦੇ ਬਦਲੇ ਵਿੱਚ 400 ਤੋਂ ਵੱਧ ਫਿਲਿਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ ਹੈ।
ਅੱਗੇ ਵੀ ਹੋਰ ਬੰਧਕਾਂ ਦੀ ਅਦਲਾ ਬਦਲੀ ਜਾਰੀ ਰਹੇਗੀ। ਐਤਵਾਰ ਨੂੰ, ਹਮਾਸ ਇਜ਼ਰਾਈਲ ਦੇ 3 ਹੋਰ ਬੰਧਕਾਂ ਨੂੰ ਛੱਡੇਗਾ। ਇਹ ਸੀਜਫਾਇਰ ਸਮਝੌਤਾ 19 ਜਨਵਰੀ ਨੂੰ 15 ਮਹੀਨੇ ਦੀ ਜੰਗ ਦੇ ਬਾਅਦ ਸ਼ੁਰੂ ਹੋਇਆ ਸੀ। ਇਸ ਦੌਰਾਨ ਬੰਧਕਾਂ ਦੀ ਅਦਲਾ ਬਦਲੀ ਹੋ ਰਹੀ ਹੈ ਅਤੇ 3 ਫਰਵਰੀ ਤੋਂ ਅਗਲੇ ਚਰਨ ਦੀ ਗੱਲਬਾਤ ਕੀਤੀ ਜਾ ਰਹੀ ਹੈ, ਜਿਸਦਾ ਮਕਸਦ ਜੰਗ ਨੂੰ ਸਥਾਈ ਤੌਰ ‘ਤੇ ਖਤਮ ਕਰਨਾ ਹੈ।
ਇਜ਼ਰਾਈਲ ਅਤੇ ਹਮਾਸ ਦੀ ਜੰਗ ਦੇ 15 ਮਹੀਨੇ ਬਾਅਦ, 3 ਲੱਖ ਤੋਂ ਵੱਧ ਫਿਲਿਸਤੀਨੀ ਨਾਗਰਿਕ ਰਫਾ ਬਾਰਡਰ ਅਤੇ ਦੱਖਣੀ ਗਾਜਾ ਦੇ ਇਲਾਕੇ ਤੋਂ ਉੱਤਰੀ ਗਾਜਾ ਵੱਲ ਵਾਪਸ ਮੁੜ ਚੁੱਕੇ ਹਨ। 27 ਜਨਵਰੀ ਨੂੰ ਇਜ਼ਰਾਈਲ ਨੇ ਫਿਲਿਸਤੀਨੀ ਨਾਗਰਿਕਾਂ ਨੂੰ ਉੱਤਰੀ ਗਾਜਾ ਵਿੱਚ ਵਾਪਸ ਆਉਣ ਦੀ ਆਗਿਆ ਦਿੱਤੀ। ਇਸ ਤੋਂ ਪਹਿਲਾਂ ਜੰਗ ਸ਼ੁਰੂ ਹੋਣ ‘ਤੇ 10 ਲੱਖ ਤੋਂ ਵੱਧ ਲੋਕ ਦੱਖਣ ਵੱਲ ਭੱਜ ਗਏ ਸਨ।
ਅਲ ਜਜ਼ੀਰਾ ਦੀ ਰਿਪੋਰਟ ਅਨੁਸਾਰ, ਗਾਜਾ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ 47,000 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ 1.10 ਲੱਖ ਤੋਂ ਵੱਧ ਲੋਕ ਜ਼ਖਮੀ ਹੋਏ ਹਨ।

Exit mobile version