ਤੇਰੇ ਬਿਨਾ

ਕਾਹਦੀ ਰਹਿ ਗਈ ਬਸੰਤ ਬਹਾਰ ਤੇਰੇ ਬਿਨਾ।
ਜਿੱਤ ਕੇ ਵੀ ਗਏ ਹਾਰ ਤੇਰੇ ਬਿਨਾ।

ਕਦੇ ਹਿੰਮਤ ਦਾ ਪਹਾੜ ਜਿਹਨੂੰ ਕਹਿੰਦੇ ਸੀ,
ਹੋਇਆ ਬੇਵਸੀ ਦਾ ਸ਼ਿਕਾਰ ਤੇਰੇ ਬਿਨਾ।

ਕੱਟੇ ਹੋਏ ਪਤੰਗ ਵਾਂਗ ਲਾਪਤਾ ਮੰਜ਼ਿਲ ਮੇਰੀ ,
ਕੋਈ ਨਹੀਂ ਸੁਣਦਾ ਚੀਕ ਪੁਕਾਰ ਤੇਰੇ ਬਿਨਾ।

ਤੇਰਾ ਹੱਥ ਫੜ ਵੇਖੇ ਸੀ ਸੁਫ਼ਨੇ ਅਮੁੱਲੇ ਕਦੇ,
ਹੁਣ ਬਿਕ ਗਿਆਂ ਸਰੇ ਬਾਜ਼ਾਰ ਤੇਰੇ ਬਿਨਾ।

ਹੋਇਆ ਕਰਦਾ ਸੀ ਤੇਰੇ ਖ਼ਾਬਾਂ ਦਾ ਸਿਕੰਦਰ,
ਪੀੜਾਂ ਨੇ ਲਾ ਲਏ ਡੇਰੇ ਬੇਸੁਮਾਰ ਤੇਰੇ ਬਿਨਾ।

ਸਾਗਰਾਂ ਤੋਂ ਵੀ ਗਹਿਰੇ ਸੀ ਜ਼ਜਬੇ ਮੇਰੇ,
ਹੁਣ ਦੁੱਖ ਨਾ ਹੋਣ ਸਹਾਰ ਤੇਰੇ ਬਿਨਾ ।

ਬਰੰਗ ਖਤ ਦੀ ਤਰ੍ਹਾਂ ਭਟਕਦੇ ਫਿਰਦੇ ਹਾਂ,
“ਮਜਬੂਰ” ਇਸ਼ਕ ਬਣਿਆ ਹਥਿਆਰ ਤੇਰੇ ਬਿਨਾ।

ਲੇਖਕ : ਜਸਵੰਤ ਸਿੰਘ ਮਜ਼ਬੂਰ, ਕਪੂਰਥਲਾ
ਸੰਪਰਕ : +91 98722 28500

Exit mobile version