ਬ੍ਰਿਟਿਸ਼ ਕੋਲੰਬੀਆ ਚੋਣਾਂ ਵਿੱਚ 40 ਆਜ਼ਾਦ ਉਮੀਦਵਾਰ ਬਦਲਣਗੇ ਸਮੀਕਰਨ ?

 

ਸਰੀ, (ਸਿਮਰਨਜੀਤ ਸਿੰਘ):ਬ੍ਰਿਟਿਸ਼ ਕੋਲੰਬੀਆ ਦੀਆਂ ਸੂਬਾਈ ਚੋਣਾਂ ਵੋਟਿੰਗ ਕੱਲ੍ਹ ਨੂੰ ਹੋਣ ਜਾ ਰਹੀ ਹੈ ਪਰ ਇਸ ਵਾਰ ਦੀਆਂ ਚੋਣਾਂ ‘ਚ ਬਹੁਤ ਕੁਝ ਵੱਖਰਾ ਵੇਖਣ ਨੂੰ ਮਿਲ ਰਿਹਾ ਹੈ ਜਿਵੇਂ ਕਿ ਪਹਿਲਾਂ ਬੀ.ਸੀ. ਯੂਨਾਇਟਡ (ਬੀ.ਸੀ.ਲਿਬਰਲ ਪਾਰਟੀ) ਵਲੋਂ ਆਪਣਾ ਸਮਰਥਣ ਬੀ.ਸੀ. ਕੰਜ਼ਰਵੇਟਿਵ ਪਾਰਟੀ ਨੂੰ ਦਿੱਤਾ ਜਾਣਾ ਅਤੇ ਉਸ ਤੋਂ ਬਾਅਦ ਇਨ੍ਹਾਂ ਚੋਣਾਂ ‘ਚ ਇਹ ਵੀ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਹੈ ਕਿ ਸੂਬਾਈ ਚੋਣਾਂ ‘ਚ 40 ਦੇ ਕਰੀਬ ਉਮੀਦਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ੍ਹ ਰਹੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਇਹ ਆਜ਼ਾਦ ਉਮੀਦ ਵਾਰ ਚੋਣਾਂ ਦੇ ਸਮੀਕਰਨ ‘ਤੇ ਵੱਡਾ ਪ੍ਰਭਾਵ ਪਾ ਸਕਦੇ ਹਨ ਅਤੇ ਚੋਣਾਂ ਦੌਰਾਨ ਵੱਖ ਵੱਖ ਉਮਦਵਾਰਾਂ ‘ਚ ਸਖਤ ਮੁਕਾਬਲੇਬਾਜ਼ੀ ਵੇਖਣ ਨੂੰ ਮਿਲੇਗੀ।
ਬੀਸੀ ਐਨਡੀਪੀ ਅਤੇ ਬੀਸੀ ਕੰਨਜ਼ਵੇਟਿਵ ਪਾਰਟੀਆਂ ਵਿਚਕਾਰ ਸਿੱਧੀ ਟੱਕਰ ਹੋਵੇਗੀ ਪਰ ਇਸੇ ਦੇ ਨਾਲ ਨਾਲ ਸੁਤੰਤਰ ਉਮੀਦਵਾਰ ਚੋਣਾਂ ਦੇ ਨਤੀਜਿਆਂ ‘ਤੇ ਮਹੱਤਵਪੂਰਨ ਪ੍ਰਭਾਵ ਪਾ ਸਕਦੇ ਹਨ। ਬੀਸੀ ਯੂਨਾਇਟ ਦੇ ਪੁਰਾਣੇ ਉਮੀਦਵਾਰ ਮਾਈਕ ਬੇਰਨੀਅਰ, ਡੈਨ ਡੇਵੀਜ਼, ਟੌਮ ਸ਼ਪੀਟਕਾ ਅਤੇ ਕੋਰਾਲੀ ਓਕਸ ਸਮੇਤ ਕਈ ਵੱਡੇ ਸਿਆਸਦਾਨ ਹੁਣ ਬਿਨਾਂ ਪਾਰਟੀ ਦੇ ਆਜ਼ਾਦ ਉਮੀਦਵਾਰ ਵਜੋਂ ਲੜ ਰਹੇ ਹਨ।
ਆਜ਼ਾਦ ਉਮੀਦਵਾਰਾਂ ਵਿੱਚੋਂ ਜੈਕੀ ਲੀ, ਜੋ ਰਿਚਮੰਡ-ਸਟਿਵੇਸਟਨ ਤੋਂ ਲੜ ਰਹੀ ਹੈ ਪਹਿਲਾਂ ਬੀ.ਸੀ. ਯੂਨਾਇਟ ਦੀ ਉਮੀਦਵਾਰ ਸਨ, ਹੁਣ ਉਨ੍ਹਾਂ ਪਾਰਟੀ ਦੇ ਬਿਨਾਂ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਲੀ ਨੇ ਦਰਵਾਜ਼ਿਆਂ ‘ਤੇ ਜਾ ਕੇ ਲੋਕਾਂ ਦੇ ਸੰਦਰਭ ਵਿੱਚ ਸੁਣਨ ਦਾ ਜ਼ਿਕਰ ਕੀਤਾ। ਲੀ ਦਾ ਕਹਿਣਾ ਹੈ ਕਿ “ਉਨ੍ਹਾਂ ਨੂੰ ਨਵਾਂ ਉਮੀਦਵਾਰ ਚਾਹੀਦਾ ਹੈ”
ਯੂਨੀਵਰਸਿਟੀ ਆਫ਼ ਫ੍ਰੇਜ਼ਰ ਵੈਲੀ ਦੇ ਰਾਜਨੀਤੀ ਵਿਗਿਆਨੀ ਹੇਮਿਸ਼ ਟੈਲਫੋਰਡ ਨੇ ਕਿਹਾ ਕਿ ਇਸ ਵਾਰ ਦੇ ਸੁਤੰਤਰ ਉਮੀਦਵਾਰਾਂ ਦਾ ਅਲੱਗ ਹੀ ਪੱਖ ਹੈ।
ਇਨ੍ਹਾਂ ਚੋਣਾਂ ‘ਚ ਜਿੱਤਣ ਵਾਲੇ ਸੁਤੰਤਰ ਉਮੀਦਵਾਰ ਕਿਸੇ ਵੀ ਸਥਾਨ ‘ਤੇ ਇੱਕ ਅਹਿਮ ਭੂਮਿਕਾ ਨਿਭਾਉਣਗੇ, ਜਿਸ ਦਾ ਨਤੀਜਾ ਆਉਣ ਵਾਲੇ ਦਿਨਾਂ ਵਿੱਚ ਮਿਤੀ ਦੇ ਨਾਲ ਇੱਕ ਸ਼ਾਂਤੀਪੂਰਕ ਢੰਗ ਨਾਲ ਰਾਜਨੀਤੀ ਵਿੱਚ ਸਥਿਰਤਾ ਦੀ ਲੋੜ ਬਣੇਗਾ।

Related Articles

Latest Articles

Exit mobile version