ਸਰੀ, (ਸਿਮਨਰਜੀਤ ਸਿੰਘ): ਐਨਡੀਪੀ ਦੇ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਕੈਨੇਡਾ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਰਿਫ਼ਾਂ ਦੇ ਮੱਦੇਨਜ਼ਰ ਅਮਰੀਕਾ ਨੂੰ ਜਾ ਰਹੇ ਮਹੱਤਵਪੂਰਨ ਖਣਿਜ ਪਦਾਰਥਾਂ ਦੀ ਰਵਾਨਗੀ ਤੁਰੰਤ ਬੰਦ ਕਰ ਦੇਣੀ ਚਾਹੀਦੀ ਹੈ।
ਜਗਮੀਤ ਸਿੰਘ ਨੇ ਔਟਵਾ ਵਿੱਚ ਪੱਤਰਕਾਰਾਂ ਨੂੰ ਕਿਹਾ,’ਮੈਂ ਸਾਰੇ ਰਾਜਨੀਤਕ ਆਗੂਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਮਰੀਕਾ ਨੂੰ ਜਾ ਰਹੇ ਖਣਿਜ ਪਦਾਰਥਾਂ ਦੇ ਰਸਤੇ ਬੰਦ ਕਰਨ ਦਾ ਸਮਰਥਨ ਕਰਨ। ਇਹ ਡੋਨਾਲਡ ਟਰੰਪ ਨੂੰ ਪਿਛੇ ਹਟਾਉਣ ਦਾ ਸਭ ਤੋਂ ਤੇਜ਼ ਤਰੀਕਾ ਹੈ।”
ਨੈਚਰਲ ਰਿਸੋਰਸਜ਼ ਕੈਨੇਡਾ ਦੇ ਅੰਕੜਿਆਂ ਮੁਤਾਬਕ, ਅਮਰੀਕਾ ਕੈਨੇਡਾ ਦੇ ਖਣਿਜ ਪਦਾਰਥਾਂ ਦਾ ਸਭ ਤੋਂ ਵੱਡਾ ਗਾਹਕ ਹੈ। 2023 ਵਿੱਚ ਕੈਨੇਡਾ ਨੇ ਆਪਣੀ ਕੁੱਲ ਖਣਿਜ ਰਵਾਨਗੀ ਦਾ 59 ਪ੍ਰਤੀਸ਼ਤ ਅਮਰੀਕਾ ਭੇਜਿਆ।
ਕੁੱਲ ਵਪਾਰ $38.2 ਬਿਲੀਅਨ ਰਿਹਾ, ਜੋ 2022 ਨਾਲੋਂ 10 ਪ੍ਰਤੀਸ਼ਤ ਘੱਟ ਹੈ। ਇਸ ਵਿੱਚੋਂ $29.8 ਬਿਲੀਅਨ ਦੇ ਪਦਾਰਥ ਕੈਨੇਡਾ ਤੋਂ ਅਮਰੀਕਾ ਗਏ।
ਜਗਮੀਤ ਸਿੰਘ ਨੇ ਟਰੰਪ ਦੇ ਵਿਰੁੱਧ ਕਮਜ਼ੋਰ ਨੀਤੀ ਅਪਨਾਉਣ ਤੋਂ ਸਾਵਧਾਨ ਕਰਦਿਆਂ ਕਿਹਾ, ”ਟਰੰਪ ਨਾਲ ਰਾਸ਼ਟਰੀ ਦਾਵਪੇਚ ਹੀ ਕੰਮ ਕਰ ਸਕਦੇ ਹਨ। ਜੇ ਉਹ ਕੈਨੇਡਾ ਨਾਲ ਲੜਾਈ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸਦਾ ਅਮਰੀਕੀ ਆਰਥਿਕਤਾ ਤੇ ਵੀ ਪ੍ਰਭਾਵ ਪਵੇਗਾ।”
ਜਗਮੀਤ ਸਿੰਘ ਨੇ ਸੂਝਾਅ ਦਿੱਤਾ ਕਿ ਟਰੰਪ ਵਲੋਂ ਲਾਏ ਜਾਣ ਵਾਲੇ ਟਰਿਫ਼ ਦੇ ਮੱਦੇਨਜ਼ਰ ਕੈਨੇਡਾ ਨੂੰ ਵੱਖ-ਵੱਖ ਪੜਾਅ ਦੇ ਤਹਿਤ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ, ”ਅਸੀਂ ਸਮਰਥਕ ਰਵਈਆ ਅਪਣਾ ਕੇ ਅਮਰੀਕਾ ਦੇ ਵਪਾਰ ਤੇ ਬਰਾਬਰ ਮਾਰ ਕਰ ਸਕਦੇ ਹਾਂ। ਪਰ ਇਹ ਲਾਜ਼ਮੀ ਹੈ ਕਿ ਇਹ ਜਵਾਬ ਕੈਨੇਡਾ ਦੀ ਆਰਥਿਕਤਾ ‘ਤੇ ਮਾਰ ਨਾ ਪਾਵੇ।” ਕਈ ਮਾਹਰਾਂ ਨੇ ਕਿਹਾ ਹੈ ਕਿ ਕੈਨੇਡਾ ਅਮਰੀਕੀ ਟਰਿਫ਼ ਦਾ ਜਵਾਬ ਕਈ ਤਰੀਕਿਆਂ ਨਾਲ ਦੇ ਸਕਦਾ ਹੈ। ਟਰਿਨਿਟੀ ਕਾਲਜ, ਯੂਨੀਵਰਸਿਟੀ ਆਫ ਟੋਰਾਂਟੋ ਦੇ ਜੈਕ ਕਨਿੰਗਹਮ ਮੁਤਾਬਕ, ”ਕੈਨੇਡਾ ਅਮਰੀਕਾ ਦੇ ਖਾਸ ਖੇਤਰਾਂ ਅਤੇ ਉਦਯੋਗਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਇਹਨਾਂ ਖੇਤਰਾਂ ਵਿੱਚ ਟਰੰਪ ਨੂੰ ਪਸੰਦ ਕਰਨ ਵਾਲੇ ਵੋਟਰ ਵੱਧ ਹਨ।” ਕਨਿੰਗਹਮ ਨੇ ਕਿਹਾ ਕਿ ਸਿਆਸੀ ਲੋਜਿਕ ਕਈ ਵਾਰ ਆਰਥਿਕ ਲੋਜਿਕ ਤੋਂ ਵੱਧ ਹੁੰਦੀ ਹੈ। ਜਦੋਂ ਦੋਨਾਂ ਦੇਸ਼ਾਂ ਦੇ ਆਰਥਿਕ ਸੰਬੰਧ ਇੱਕ ਦੂਜੇ ਤੇ ਅਧਾਰਤ ਹੁੰਦੇ ਹਨ, ਤਾਂ ਕੋਈ ਵੀ ਨੁਕਸਾਨ ਦੋਨਾਂ ਪਾਸਿਆਂ ਨੂੰ ਪ੍ਰਭਾਵਿਤ ਕਰਦਾ ਹੈ।
ਜਗਮੀਤ ਸਿੰਘ ਨੇ ਕੈਨੇਡਾ ਨੂੰ ਅਪੀਲ ਕੀਤੀ ਹੈ ਕਿ ਉਹ ਆਰਥਿਕ ਦਬਾਅ ਵਧਾ ਕੇ ਟਰੰਪ ਦੇ ਟਰਿਫ਼ਸ ਵਿਰੁੱਧ ਖੜ੍ਹੇ ਹੋਣ। ਉਨ੍ਹਾਂ ਕਿਹਾ ਕਿ ਅਮਰੀਕਾ ਵਿਰੁੱਧ ਕਿਸੇ ਵੀ ਨੀਤੀ ਨੂੰ ਸਿਰਫ ਸਮਝਦਾਰ ਅਤੇ ਰਣਨੀਤਿਕ ਤਰੀਕੇ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.