ਸਰੀ, (ਸਿਮਰਨਜੀਤ ਸਿੰਘ): ਕੈਨੇਡਾ ਦੇ ਬੈਂਕ ਵੱਲੋਂ ਵਿਆਜ਼ ਦਰਾਂ ‘ਚ ਕੀਤੀਆਂ ਕਟੌਤੀਆਂ ਦੇ ਬਾਵਜੂਦ ਕੈਨੇਡੀਅਨ ਆਪਣੀ ਵਿੱਤੀ ਹਾਲਤ ਨੂੰ ਲੈ ਕੇ ਚਿੰਤਤ ਹਨ ਅਤੇ ਆਪਣੇ ਘਰੇਲੂ ਖਰਚਿਆਂ ਵਿੱਚ ਸੁਧਾਰ ਮਹਿਸੂਸ ਨਹੀਂ ਕਰ ਰਹੇ। ਇੱਕ ਨਵੇਂ ਸਰਵੇਖਣ ਦੇ ਅਨੁਸਾਰ, 50 ਫ਼ੀਸਦੀ ਕੈਨੇਡੀਅਨ ਹੁਣ ਇਹ ਮਹਿਸੂਸ ਕਰਦੇ ਹਨ ਕਿ ਉਹ ਮਹੀਨੇ ਦੇ ਅੰਤ ਵਿੱਚ ਹਰ ਵਾਰ ਆਪਣੇ ਬਿਲਾਂ ਅਤੇ ਕਰਜ਼ੇ ਦਾ ਭੁਗਤਾਨ ਕਰਨ ਦੇ ਦੇ ਯੋਗ ਨਹੀਂ ਹੁੰਦੇ। ਇਹ ਸਰਵੇਖਣ ਐਮ.ਐਨ.ਪੀ. ਲਿਮਿਟੇਡ ਵੱਲੋਂ ਜਾਰੀ ਕੀਤੇ ਮਨੁੱਖੀ ਕਰਜ਼ੇ ਦੇ ਸੂਚਕਾਂਕ ਦੇ ਤਾਜ਼ਾ ਅੰਕੜਿਆਂ ਦਾ ਹਿੱਸਾ ਹੈ। ਇਹ ਸੂਚਕਾਂਕ ਇਹ ਦਿਖਾਉਂਦਾ ਹੈ ਕਿ ਕੈਨੇਡੀਅਨ ਆਪਣੇ ਕਰਜ਼ੇ ਨੂੰ ਕਿਵੇਂ ਦੇਖਦੇ ਹਨ। 2024 ਦੇ ਅੰਤਿਮ ਤਿਮਾਹੀ ਵਿੱਚ, ਇਹ ਅੰਕੜਾ ਪਿਛਲੀ ਮਿਆਦ ਨਾਲੋਂ 8 ਅੰਕ ਵੱਧ ਗਿਆ ਹੈ।
ਕੈਨੇਡਾ ਦੇ ਬੈਂਕ ਨੇ ਪਿਛਲੇ ਛੇ ਮਹੀਨਿਆਂ ਦੌਰਾਨ ਵਿਆਜ਼ ਦਰਾਂ ਵਿੱਚ ਕਈ ਵਾਰ ਕਟੌਤੀ ਕੀਤੀ ਹੈ, ਜਿਸ ਕਰਕੇ ਬੈਂਚਮਾਰਕ ਦਰ 5 ਫ਼ੀਸਦੀ ਤੋਂ ਘਟ ਕੇ 3.25 ਫ਼ੀਸਦੀ ਹੋ ਗਿਆ ਹੈ ਪਰ ਇਸ ਦੇ ਬਾਵਜੂਦ, ਇਹ ਸਿੱਧੇ ਤੌਰ ‘ਤੇ ਘਰਾਂ ਦੇ ਬਜਟਾਂ ਨੂੰ ਰਾਹਤ ਪ੍ਰਦਾਨ ਕਰਨ ‘ਚ ਅਸਫਲ ਰਿਹਾ ਹੈ।
ਐਮ.ਐਨ.ਪੀ. ਦੇ ਪ੍ਰਧਾਨ, ਗ੍ਰਾਂਟ ਬਾਜ਼ੀਅਨ ਨੇ ਕਿਹਾ ਕਿ ਵਿਆਜ਼ ਦਰਾਂ ਦੀ ਕਟੌਤੀ ਦਾ ਪ੍ਰਭਾਵ ਸਿੱਧਾ ਅਤੇ ਤੁਰੰਤ ਨਹੀਂ ਹੁੰਦਾ। ਇਸਨੂੰ ਪ੍ਰਭਾਵਿਤ ਕਰਨ ਲਈ ਇੱਕ ਸਾਲ ਜਾਂ ਇਸ ਤੋਂ ਵੱਧ ਸਮਾਂ ਲੱਗ ਸਕਦਾ ਹੈ। ਬਾਜ਼ੀਅਨ ਅਨੁਸਾਰ, ਕਈ ਘਰਾਂ ਨੇ 2022 ਤੋਂ ਲਾਗੂ ਕੀਤੀਆਂ ਉੱਚ ਵਿਆਜ਼ ਦਰ ਵਾਧੇ ਦੀਆਂ ਖਪਤਾਂ ਨਾਲ ਵੀ ਸਮਝੌਤਾ ਨਹੀਂ ਕੀਤਾ।
ਐਮ.ਐਨ.ਪੀ. ਦਾ ਕਹਿਣਾ ਹੈ ਕਿ ਕਈ ਘਰ ਬਿਆਜ਼ ਦਰਾਂ ਵਿੱਚ ਹੋਏ ਵਾਧੇ ਦੇ ਕਾਰਨ ਮੋਰਟਗੇਜ ਰੀਨਿਊਅਲ ਦੇ ਨਵੇਂ ਸਮਝੌਤਿਆਂ ਨਾਲ਼ ਵੱਧ ਬੋਝ ਮਹਿਸੂਸ ਕਰ ਰਹੇ ਹਨ। ਇਹ ਤਣਾਅ ਸਰਵੇਖਣ ਵਿੱਚ ਦਰਜ ਕੀਤੇ ਅੰਕੜਿਆਂ ਵਿੱਚ ਸਪੱਸ਼ਟ ਹੈ।
ਇੱਕ ਹੋਰ ਅਧਿਐਨ ਦੇ ਅਨੁਸਾਰ, 51 ਫ਼ੀਸਦੀ ਲੋਕ ਮੰਨਦੇ ਹਨ ਕਿ ਅਗਲੇ ਸਾਲ ਉਹਨਾਂ ਨੂੰ ਕਬੀਲਦਾਰੀ ਚਲਾਉਣ ਲਈ ਹੋਰ ਕਰਜ਼ਾ ਲੈਣਾ ਪਵੇਗਾ। ਇਸ ਨਾਲ, ਕਰਜ਼ੇ ਦਾ ਭੁਗਤਾਨੀ ਕਰਨ ਦੀ ਸੰਭਾਵਨਾ ਅਤੇ ਅਚਾਨਕ ਖਰਚਿਆਂ ਜਿਵੇਂ ਕੋਈ ਬਿਮਾਰੀ, ਕਾਰ ਮੁਰੰਮਤ, ਘਰ ਦੇ ਕਿਸੇ ਸਮਾਨ ਲਈ ਪੈਸੇ ਕੱਢਣ ਦੀ ਯੋਗਤਾ ਵਧੇਰੇ ਚਿੰਤਾ ਦਾ ਕਾਰਨ ਬਣੀ ਹੈ।
ਬਾਜ਼ੀਅਨ ਦਾ ਕਹਿਣਾ ਹੈ ਕਿ ਛੁੱਟੀਆਂ ਦੇ ਸਮੇਂ ਗਿਫਟ ਖਰੀਦ ਅਤੇ ਹੋਰ ਖਰਚੇ ਬਜਟ ਉੱਤੇ ਵਧੇਰੇ ਦਬਾਅ ਪਾਉਂਦੇ ਹਨ। ਇਸ ਤਰ੍ਹਾਂ ਦੇ ਸਮੇਂ ਵਿੱਚ ਘਰਾਂ ਦੇ ਵਿੱਤੀ ਭਵਿੱਖ ਬਾਰੇ ਚਿੰਤਾਵਾਂ ਵਧ ਜਾਂਦੀਆਂ ਹਨ। 41 ਫ਼ੀਸਦੀ ਲੋਕ ਮੰਨਦੇ ਹਨ ਕਿ ਉਨ੍ਹਾਂ ਦੇ ਘਰ ਵਿੱਚੋਂ ਕੋਈ ਰੁਜ਼ਗਾਰ ਗੁਆ ਸਕਦਾ ਹੈ, ਜੋ ਸਭ ਤੋਂ ਵੱਧ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ।
27 ਫ਼ੀਸਦੀ ਲੋਕ ਮੰਨਦੇ ਹਨ ਕਿ ਉਨ੍ਹਾਂ ਦੀ ਵਿੱਤੀ ਹਾਲਤ ਅਗਲੇ ਸਾਲ ਬਿਹਤਰ ਹੋ ਸਕਦੇ ਹਨ। ਜਦੋਂ ਕਿ ਵੱਡੀ ਗਿਣਤੀ ਵਿੱਚ ਲੋਕ ਇਹ ਵੀ ਮੰਨਦੇ ਹਨ ਕਿ ਉਨ੍ਹਾਂ ਦੇ ਹਾਲਤ ਹੋਰ ਖਰਾਬ ਹੋ ਸਕਦੇ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.