Friday, May 15, 2026

ਕੈਲਗਰੀ ਪੁਲਿਸ ਵੱਲੋਂ ਅਗਵਾ ਅਤੇ ਹਥਿਆਰਾਂ ਦੇ ਮਾਮਲੇ ਵਿੱਚ ਭਗੌੜੇ ਗਗਨਦੀਪ ਸਿੰਘ ਦੀ ਭਾਲ

ਕੈਲਗਰੀ : ਕੈਲਗਰੀ ਪੁਲਿਸ ਇੱਕ ਅਜਿਹੇ ਵਿਅਕਤੀ ਦੀ ਭਾਲ ਕਰ ਰਹੀ ਹੈ ਜਿਸ ਦੀ ਅਗਵਾ, ਗੈਰ ਕਾਨੂੰਨੀ ਹਿਰਾਸਤ ਅਤੇ ਹਥਿਆਰਾਂ ਦੇ ਦੋਸ਼ਾਂ ਵਿੱਚ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਅਨੁਸਾਰ 29 ਸਾਲਾ ਗਗਨਦੀਪ ਸਿੰਘ ਦੇ ਕੈਲਗਰੀ ਅਤੇ ਆਸਪਾਸ ਦੇ ਇਲਾਕਿਆਂ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਅਤੇ ਓਨਟਾਰੀਓ ਦੇ ਭਾਈਚਾਰਿਆਂ ਨਾਲ ਵੀ ਸੰਪਰਕ ਹਨ। ਉਸ ਵਿਰੁੱਧ ਫਾਇਰਆਰਮ ਨਾਲ ਅਗਵਾ ਕਰਨ, ਹਥਿਆਰ ਦਿਖਾਉਣ, ਗੈਰ ਕਾਨੂੰਨੀ ਤੌਰ ‘ਤੇ ਬੰਧਕ ਬਣਾਉਣ ਅਤੇ ਹਥਿਆਰਾਂ ਨਾਲ ਹਮਲਾ ਕਰਨ ਦੇ ਵਾਰੰਟ ਜਾਰੀ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਗਗਨਦੀਪ ਸਿੰਘ ਦੇ ਸਰੀਰ ‘ਤੇ ਕੁਝ ਖਾਸ ਟੈਟੂ ਬਣੇ ਹੋਏ ਹਨ। ਉਸ ਦੀ ਸੱਜੀ ਬਾਂਹ ‘ਤੇ ਇੱਕ ਔਰਤ ਦਾ ਟੈਟੂ ਅਤੇ ਖੱਬੀ ਬਾਂਹ ‘ਤੇ ਨੀਲੇ ਅਤੇ ਲਾਲ ਰੰਗ ਦੇ ਬਾਜ਼ ਦਾ ਟੈਟੂ ਬਣਿਆ ਹੋਇਆ ਹੈ। ਪੁਲਿਸ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਗਗਨਦੀਪ ਸਿੰਘ ਇੱਕ ਖਤਰਨਾਕ ਸ਼ੱਕੀ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਉਸ ਨੂੰ ਦੇਖਦਾ ਹੈ ਤਾਂ ਉਸ ਦੇ ਨੇੜੇ ਜਾਣ ਦੀ ਕੋਸ਼ਿਸ਼ ਨਾ ਕਰੇ ਅਤੇ ਤੁਰੰਤ ਪੁਲਿਸ ਨਾਲ ਸੰਪਰਕ ਕਰੇ।

Popular