ਸਰੀ ਕੌਂਸਲ ਵਲੋਂ ਸਿਟੀ ਸੈਂਟਰ ‘ਚ 5 ਰਿਹਾਇਸ਼ੀ ਟਾਵਰਾਂ ਦੀ ਉਸਾਰੀ ਨੂੰ ਮਨਜ਼ੂਰੀ

 

ਸਰੀ, (ਸਿਮਰਨਜੀਤ ਸਿੰਘ): ਸਰੀ ਸਿਟੀ ਕੌਂਸਲ ਨੇ ਬੀਤੇ ਦੀਂ ਸ਼ਹਿਰ ਦੇ ਸੈਂਟਰ ਵਿੱਚ ਪੰਜ ਰਿਹਾਇਸ਼ੀ ਟਾਵਰਾਂ ਦੀ ਉਸਾਰੀ ਦੇ ਹੱਕ ਵਿੱਚ ਵੋਟ ਪਾਈ, ਜੋ ਮੌਜੂਦਾ ਤਿੰਨ-ਮੰਜ਼ਿਲਾਂ ਵਾਲੀਆਂ ਕਿਰਾਏ ਦੇ ਅਪਾਰਟਮੈਂਟ ਦੀਆਂ ਇਮਾਰਤਾਂ ਦੀ ਥਾਂ ‘ਤੇ ਬਣਾਏ ਜਾਣਗੇ। ਇਸ ਪ੍ਰਾਜੈਕਟ ਵਿੱਚ 2,686 ਅਪਾਰਟਮੈਂਟ ਯੂਨਿਟ ਸ਼ਾਮਲ ਹਨ, ਜਿਸ ਵਿੱਚ 491 ਕਿਰਾਏ ਵਾਲੀਆਂ ਯੂਨਿਟਾਂ, ਇੱਕ 431 ਵਰਗ ਮੀਟਰ ਦੀ ਬਾਲ ਦੇਖਭਾਲ ਕੇਂਦਰ, 1,440 ਵਰਗ ਮੀਟਰ ਦਾ ਵਪਾਰਕ ਖੇਤਰ, ਅਤੇ ਇੱਕ ਹੋਰ ਅਲੱਗ ਤੋਂ ਬਾਲ ਦੇਖਭਾਲ ਕੇਂਦਰ ਬਣਾਇਆ ਜਾਣਾ ਹੈ। ਇਸਦਾ ਵਿਕਾਸ ਪੰਜ ਪੜਾਵਾਂ ਵਿੱਚ ਕੀਤਾ ਜਾਵੇਗਾ।
ਕੌਂਸਲ ਨੇ ਸਾਰਵਜਨਿਕ ਸੁਣਵਾਈ ਤੋਂ ਬਾਅਦ ਤੀਜੀ ਰੀਡਿੰਗ ਦੌਰਾਨ ਇਸ ਨੂੰ ਮਨਜ਼ੂਰੀ ਦਿੱਤੀ।
ਪਰ ਦੂਜੇ ਪਾਸੇ ਜੋ ਲੋਕ ਇਸ ਸਮੇਂ ਕਿਰਾਏ ਦੇ ਉਨ੍ਹਾਂ ਅਪਾਰਟਮੈਂਟਾਂ ‘ਚ ਰਹਿ ਰਹੇ ਹਨ ਜਿਨ੍ਹਾਂ ਨੂੰ ਢਾਹ ਕੇ ਇਨਾਂ ਟਾਵਰਾਂ ਦੀ ਉਸਾਰੀ ਕੀਤੀ ਜਾਣੀ ਹੈ, ਉਨ੍ਹਾਂ ਲੋਕਾਂ ਵਲੋਂ ਕੌਂਸਲ ਦੇ ਇਸ ਫੈਸਲੇ ‘ਤੇ ਰੋਸ ਜਤਾਇਆ ਜਾ ਰਿਹਾ ਹੈ ਅਤੇ ਇਸ ‘ਤੇ ਮੁੜ ਵਿਚਾਰ ਕਰਨ ਬਾਰੇ ਮੰਗ ਕੀਤੀ ਗਈ ਹੈ। ਲੋਕਾਂ ਨੇ ਕਿਹਾ ਕਿ ਕੌਂਸਲ ਵਲੋਂ ਇਹ ਫੈਸਲਾ ਉਨ੍ਹਾਂ ਨੂੰ ਬੇਘਰ ਕਰਨ ਲਈ ਕੀਤਾ ਗਿਆ ਹੈ।
ਉਥੇ ਰਹਿ ਰਹੀ ਇੱਕ ਔਰਤ ਨੇ ਕਿਹਾ ਕਿ 32 ਸਾਲਾਂ ਤੋਂ ਇਸ ਖੇਤਰ ਵਿੱਚ ਰਹਿ ਰਹੀ ਹੈ। “ਮੈਂ ਕਿੱਥੇ ਜਾਣਾ ਹੈ? ਕੌਂਸਲ ਮੈਨੂੰ ਪੰਜ ਸਾਲ ਬਾਅਦ ਘਰ ਦੇ ਰਹੀ ਹੈ, ਜਦੋਂ ਇਹ ਟਾਵਰ ਤਿਆਰ ਹੋ ਜਾਣਗੇ, ਪਰ ਮੈਂ ਦੁਬਾਰਾ ਮੂਵ ਨਹੀਂ ਹੋ ਸਕਦੀ, ਮੇਰਾ ਗੁਆਂਢੀ ਇਸੇ ਡਰੋਂ ਮਰ ਗਿਆ ਸੀ, ਇਹ ਬਹੁਤ ਵੱਡੀ ਗਲਤ ਕੀਤੀ ਜਾ ਰਹੀ ਹੈ, ਕੋਈ ਅਫੋਰਡੇਬਲ ਘਰ ਨਹੀਂ। ਉਹ ਜੋ ਕਰ ਰਹੇ ਹਨ, ਗਲਤ ਹੈ।”
ਵੋਟ ਤੋਂ ਪਹਿਲਾਂ, ਮੇਅਰ ਬ੍ਰੈਂਡਾ ਲੌਕ ਨੇ ਸਰੀ ਦੇ ਪਲੈਨਿੰਗ ਅਤੇ ਡਿਵੈਲਪਮੈਂਟ ਦੇ ਕਾਰਜਕਾਰੀ ਮੈਨੇਜਰ ਰੌਨ ਗਿੱਲ ਤੋਂ ਮੌਜੂਦਾ ਕਿਰਾਏਦਾਰਾਂ ਨੂੰ ਮੁੜ ਵਸਾਉਣ ਦੀ ਯੋਜਨਾ ਬਾਰੇ ਪੁੱਛਿਆ। ਗਿੱਲ ਨੇ ਕਿਹਾ ਕਿ 156 ਮੌਜੂਦਾ ਯੂਨਿਟਾਂ ਦੀ ਬਦਲੀ ਲਈ ਘੱਟੋ-ਘੱਟ 200 ਨਵੀਆਂ ਕਿਰਾਇਆ ਵਾਲੀਆਂ ਯੂਨਿਟਾਂ ਦੀ ਪੇਸ਼ਕਸ਼ ਕੀਤੀ ਹੈ।
“ਇਹ ਨਵੀਆਂ ਯੂਨਿਟਾਂ ਬੋਸਾ ਦੇ ਪਾਰਕਵੇ ਸਾਈਟ ‘ਤੇ ਹੋਣਗੀਆਂ ਜੋ ਸਿਟੀ ਹਾਲ ਦੇ ਸਿੱਧੇ ਅੱਗੇ 104 ਐਵਨਿਊ ‘ਤੇ ਸਥਿਤ ਹੈ,” ਗਿੱਲ ਨੇ ਕੌਂਸਲ ਨੂੰ ਦੱਸਿਆ। “ਉਹ ਕਿਰਾਏਦਾਰਾਂ ਨੂੰ ਨਵੇਂ ਰਿਹਾਇਸ਼ੀ ਯੂਨਿਟਾਂ ਵਿੱਚ ਪਹਿਲਾਂ ਮੌਕਾ ਦੇ ਰਹੇ ਹਨ, ਜੋ ਛ੍ਹੰਛ ਦਰਾਂ ਤੋਂ 10% ਘੱਟ ਹੈ।”

Related Articles

Latest Articles

Exit mobile version