ਸਰੀ, (ਸਿਮਰਨਜੀਤ ਸਿੰਘ): ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਮੈਕਸੀਕੋ ਦੀਆਂ ਚੀਨ ਨਾਲ ਵਪਾਰ ਨੀਤੀਆਂ ਤੋਂ ਚਿੰਤਤ ਹਨ। ਉਨ੍ਹਾਂ ਕਿਹਾ ਕਿ ਉੱਤਰ ਅਮਰੀਕੀ ਦੇਸ਼ਾਂ ਨੂੰ ਚੀਨ ਦੀਆਂ ਗੱਡੀਆਂ ‘ਤੇ ਟੈਰਿਫ਼ ਲਈ ਇੱਕਜੁਟ ਹੋਣਾ ਚਾਹੀਦਾ ਹੈ।
ਫ੍ਰੀਲੈਂਡ, ਕੈਨੇਡਾ-ਅਮਰੀਕਾ ਸੰਬੰਧਾਂ ਲਈ ਚੇਅਰਮੈਨ ਵੀ ਹਨ ਉਨ੍ਹਾਂ ਨੇ ਇਸ ਬਾਰੇ ਸਿੱਧਾ ਨਹੀਂ ਦੱਸਿਆ ਕਿ ਕੀ ਉਹ ਮੁੱਖ ਮੰਤਰੀ ਡਗ ਫੋਰਡ ਦੇ ਮੰਗਲਵਾਰ ਦੇ ਬਿਆਨ ਨਾਲ ਸਹਿਮਤ ਹਨ ਜਾਂ ਨਹੀਂ। ਜਿਸ ਵਿੱਚ ਮੈਕਸੀਕੋ ਨੂੰ ਮੁਫ਼ਤ ਵਪਾਰ ਗੱਲਬਾਤਾਂ ਤੋਂ ਬਾਹਰ ਕੱਢਣ ਦੀ ਗੱਲ ਕੀਤੀ ਗਈ ਸੀ। ਪਰ ਫ੍ਰੀਲੈਂਡ ਨੇ ਕਿਹਾ ਕਿ ਉਹਨਾਂ ਨੂੰ ਇਸ ਬਾਰੇ “ਕੁਝ ਹਮਦਰਦੀ” ਹੈ ਅਤੇ ਇਹ ਚਿੰਤਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੀ ਪ੍ਰਗਟ ਕੀਤੀ ਗਈ ਹੈ।
ਫ੍ਰੀਲੈਂਡ ਨੇ ਕਿਹਾ, ”ਮੈਂ ਕੁਝ ਸਮੇਂ ਤੋਂ ਟਰੰਪ ਪ੍ਰਸ਼ਾਸਨ ਦੇ ਨੇੜਲੇ ਸੂਤਰਾਂ ਤੋਂ, ਅਮਰੀਕੀ ਵਪਾਰ ਨੇਤਾਵਾਂ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤਾਜ਼ਾ ਪ੍ਰਬੰਧਨ ਦੇ ਮੈਂਬਰਾਂ ਤੋਂ ਵੀ ਸੁਣਿਆ ਹੈ ਕਿ ਮੈਕਸੀਕੋ, ਚੀਨ ਨਾਲ ਆਪਣੇ ਆਰਥਿਕ ਰਿਸ਼ਤੇ ਵਿੱਚ, ਕੈਨੇਡਾ ਅਤੇ ਅਮਰੀਕਾ ਵਾਂਗ ਬਰਾਬਰੀ ਨਾਲ ਵਿਵਹਾਰ ਨਹੀਂ ਕਰ ਰਿਹਾ।
ਟਰੰਪ ਅਤੇ ਫੋਰਡ ਨੇ ਦੋਸ਼ ਲਗਾਇਆ ਹੈ ਕਿ ਮੈਕਸੀਕੋ ਨੇ ਚੀਨੀ ਕੰਪਨੀਆਂ ਨੂੰ ਕੈਨੇਡਾ-ਅਮਰੀਕਾ-ਮੈਕਸੀਕੋ ਸਮਝੌਤੇ (ਛੂਸ਼ੰਅ) ਦੇ ਨਿਯਮਾਂ ਨੂੰ ਬਾਈਪਾਸ ਕਰਨ ਦੀ ਆਗਿਆ ਦਿੱਤੀ ਹੈ, ਜਿਸ ਨਾਲ ਉਹ ਮੈਕਸੀਕੋ ਦੇ ਨਿਰਮਾਣ ਪਲਾਂਟਾਂ ਰਾਹੀਂ ਵਾਹਨ ਅਤੇ ਹਿੱਸੇ ਉਤਪਾਦਨ ਕਰਕੇ ਅਮਰੀਕਾ ਅਤੇ ਕੈਨੇਡਾ ਵਿੱਚ ਫ਼ਾਇਦਾ ਲੈ ਸਕਦੇ ਹਨ।
ਕੈਨੇਡਾ ਨੇ ਇਸ ਸਾਲ ਸ਼ੁਰੂ ਵਿੱਚ ਅਮਰੀਕਾ ਦੇ ਨਾਲ ਮਿਲ ਕੇ ਚੀਨ ਤੋਂ ਆਯਾਤ ਕੀਤੇ ਇਲੈਕਟ੍ਰਿਕ ਵਾਹਨਾਂ ‘ਤੇ 100 ਫੀਸਦ ਟੈਰਿਫ਼ ਅਤੇ ਚੀਨੀ ਸਟੀਲ ਅਤੇ ਐਲੂਮਿਨਿਅਮ ‘ਤੇ 25 ਫੀਸਦ ਟੈਕਸ ਲਾਗੂ ਕੀਤੇ ਹਨ। ਮੈਕਸੀਕੋ ਨੇ ਅਜੇ ਤੱਕ ਚੀਨ ਦੇ ਉਪਕਰਣਾਂ ‘ਤੇ ਕੋਈ ਟੈਰਿਫ਼ ਨਹੀਂ ਲਗਾਏ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.