ਸਰੀ, (ਦਿਵਰੂਪ ਕੌਰ): ਫਰੀਦਕੋਟ ਦੇ ਪਿੰਡ ਕਾਸਮ ਭੱਟੀ ਦੇ ਜੰਮਪਲ ਅਤੇ ਸਰੀ ਕੈਨੇਡਾ ਵਿੱਚ ਵਕੀਲ ਅਜੈਪਾਲ ਸਿੰਘ ਧਾਲੀਵਾਲ ਨੇ ਮਾਊਂਟ ਐਵਰੇਸਟ ਫਤਹਿ ਕਰਕੇ ਇਤਿਹਾਸ ਰਚ ਦਿੱਤਾ ਹੈ। ਇਸ ਪ੍ਰਾਪਤੀ ਨਾਲ ਉਹ ਐਵਰੇਸਟ ਉੱਤੇ ਪਹੁੰਚਣ ਵਾਲੇ ਪਹਿਲੇ ਕੈਨੇਡੀਅਨ ਪੰਜਾਬੀ ਬਣ ਗਏ ਹਨ। ਫਰੀਦਕੋਟ ਪੁੱਜਣ ‘ਤੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਅਤੇ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਅਜੈਪਾਲ ਧਾਲੀਵਾਲ ਨੇ ਦੱਸਿਆ ਕਿ 30 ਅਪ੍ਰੈਲ 2026 ਨੂੰ ਸ਼ੁਰੂ ਕੀਤੀ ਚੜ੍ਹਾਈ ਮਗਰੋਂ 20 ਮਈ 2026 ਨੂੰ ਉਨ੍ਹਾਂ ਨੇ ਐਵਰੇਸਟ ਦੀ ਚੋਟੀ ‘ਤੇ ਪਹੁੰਚੇ। ਪਿਛਲੇ ਸਾਲ ਅਸਫਲ ਰਹਿਣ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਡੀਸੀ ਰਾਹੁਲ ਚਾਬਾ ਨੇ ਕਿਹਾ ਕਿ ਅਜੈਪਾਲ ਦੀ ਇਹ ਉਪਲਬਧੀ ਨੌਜਵਾਨਾਂ ਲਈ ਇੱਕ ਅਹਿਮ ਪ੍ਰੇਰਣਾ ਸਰੋਤ ਹੈ ਜਿਸਨੇ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ।
ਜ਼ਿਕਰਯੋਗ ਹੈ ਕਿ ਅਜੇਪਾਲ ਸਿੰਘ ਧਾਲੀਵਾਲ ਸਰੀ ਵਿੱਚ ਵਕੀਲ ਦੇ ਕਿੱਤੇ ਵਜੋਂ ਯਾਰਕ ਸੈਂਟਰ ਸਰੀ ਵਿੱਚ ਕੰਮ ਕਰਦੇ ਹਨ। ਉਹਨਾਂ ਦੀ ਆਪਣੀ ਲਾਅ ਫਰਮ ਹੈ। This report was written by Divroop Kaur as part of the Local Journalism Initiative.

