Sunday, April 28, 2024

ਸਰੀ ਚ ਹਿੰਸਕ ਵਾਰਦਾਤਾਂ ਵਧੀਆਂ ਸੁਨਿਆਰੇ ਦੀ ਦੁਕਾਨ ‘ਤੇ ਚਲੀਆਂ ਗੋਲੀਆਂ

ਸਰੀ : ਕੈਨੇਡਾ ‘ਚ ਹਿੰਸਕ ਅਪਰਾਧ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਾਰਨ ਆਮ ਲੋਕਾਂ ਬੇਹੱਦ ਚਿੰਤਾ ਹਨ। ਬੀਤੇ ਕੱਲ੍ਹ ਸਰੀ-ਨਿਊਟਨ ਦੇ ਪਾਇਲ ਬਿਜਨਸ ਸੈਂਟਰ ਵਿੱਚ ਦਿਨ-ਦਿਹਾੜੇ 11 ਵਜੇ ਦੇ ਕਰੀਬ 4 ਲੁਟੇਰੇ ਹਥਿਆਰ ਦੀ ਨੋਕ ‘ਤੇ ਮਨੀ ਐਕਸਚੈਂਜਰ ਨੂੰ ਲੁੱਟ ਕੇ ਲੈ ਗਏ। ਜਾਣਕਾਰੀ ਅਨੁਸਾਰ ਲੁਟੇਰੇ ਇਥੋਂ 10 ਹਜ਼ਾਰ ਡਾਲਰ ਦੇ ਕਰੀਬ ਨਗਦੀ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ‘ਚ ਲੁਟੇਰਿਆਂ ਵਲੋਂ ਕਾਰੋਬਾਰੀ ਨਾਲ ਕੁੱਟਮਾਰ ਵੀ ਕੀਤੀ ਗਈ।
ਜ਼ਿਕਰਯੋਗ ਹੈ ਕਿ ਬੀ.ਸੀ. ‘ਚ ਲਗਾਤਾਰ ਅਜਿਹੀਆਂ ਹਿੰਸਕ ਵਾਰਦਾਤਾਂ ਵੱਧ ਰਹੀਆਂ ਹਨ। ਅਜੇ ਕੁਝ ਦਿਨ ਪਹਿਲਾਂ ਐਬਟਸਫੋਰਡ ਵਿੱਚ ਵੀ ਫਿਰੌਤੀ ਲਈ ਗੋਲੀਆਂ ਚੱਲੀਆਂ ਸਨ। ਅਤੇ ਫਿਰੌਤੀਆਂ ਮੰਗਣ ਦੇ ਮਾਮਲੇ ਵੀ ਲਗਾਤਾਰ ਵੱਧ ਰਹੇ ਹਨ।