Saturday, April 27, 2024

ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਵਿਉਂਤਬੰਦੀ ਅਮਰੀਕਾ ਵਲੋਂ ਨਾਕਾਮ

ਇੰਗਲੈਂਡ ਦੇ ਅਖਬਾਰ ਫਾਇਨੈਂਸ਼ਲ ਟਾਈਮਜ਼ ਦੀ ਰਿਪੋਰਟ ‘ਚ ਦਾਅਵਾ

ਵੈਨਕੂਵਰ ਨੇੜੇ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਹੁਣ ਵਿਦੇਸ਼ ‘ਚ ਬੈਠੇ ਸਿੱਖ ਫਾਰ ਜਸਟਿਸ ਦਾ ਮੁਖੀ ਗੁਰਪਤਵੰਤ ਸਿੰਘ ਪੰਨੂ ‘ਤੇ ਹਮਲਾ ਕੀਤਾ ਜਾਣਾ ਸੀ। ਜਿਸ ਨੂੰ ਅਮਰੀਕਾ ਨੇ ਨਾਕਾਮ ਕਰ ਦਿੱਤਾ ਹੈ। ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਪਲਾਨਿੰਗ ਕੀਤੀ ਜਾ ਰਹੀ ਸੀ। ਇਸ ਦਾ ਦਾਅਵਾ ਇੰਗਲੈਂਡ ਸਥਿਤ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ‘ਚ ਕੀਤਾ ਗਿਆ ਹੈ।
ਇਸ ਤੋਂ ਬਾਅਦ ਅਮਰੀਕਾ ਨੇ ਭਾਰਤ ਸਰਕਾਰ ‘ਤੇ ਇਸ ਸਾਜਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ ਵੀ ਲਗਾਏ ਹਨ। ਅਤੇ ਕੂਟਨੀਤੀਕ ਚਿਤਾਵਨੀ ਵੀ ਭਾਰਤ ਨੂੰ ਦੇ ਦਿੱਤੀ ਗਈ ਹੈ।
ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਮੁਤਾਬਕ ਅਮਰੀਕੀ ਅਧਿਕਾਰੀਆਂ ਨੇ ਅਮਰੀਕੀ ਧਰਤੀ ‘ਤੇ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਕਥਿਤ ਤੌਰ ‘ਤੇ ਇਹ ਸਾਜ਼ਿਸ਼ ਭਾਰਤ ਵੱਲੋਂ ਰਚੀ ਜਾ ਰਹੀ ਸੀ ਅਤੇ ਇਸ ਰਾਹੀਂ ਗੁਰਪਤਵੰਤ ਸਿੰਘ ਪੰਨੂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ।
ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਇੱਕ ਕਥਿਤ ਦੋਸ਼ੀ ਖ਼ਿਲਾਫ਼ ਨਿਊਯਾਰਕ ਜ਼ਿਲ੍ਹਾ ਅਦਾਲਤ ਵਿੱਚ ਸੀਲਬੰਦ ਕੇਸ ਦਾਇਰ ਕੀਤਾ ਗਿਆ ਹੈ। ਪਰ ਦੋਸ਼ੀ ਕੌਣ ਹੈ ਅਤੇ ਕੀ ਇਲਜ਼ਾਮ ਹਨ ਇਹ ਤਾਂ ਲਿਫਾਫਾ ਖੁੱਲ੍ਹਣ ‘ਤੇ ਹੀ ਪਤਾ ਲੱਗੇਗਾ। ਖਬਰਾਂ ਮੁਤਾਬਿਕ ਇੱਕ ਅਧਿਕਾਰੀ ਅਮਰੀਕਾ ਛੱਡ ਕੇ ਜਾ ਚੁੱਕਾ ਹੈ।
ਫਾਈਨੈਂਸ਼ੀਅਲ ਟਾਈਮਜ਼ ਮੁਤਾਬਕ ਅਮਰੀਕਾ ਨੇ ਭਾਰਤ ਨੂੰ ਡਿਪਲੋਮੈਟਿਕ ਚਿਤਾਵਨੀ ਦਿੱਤੀ ਸੀ। ਇਸ ਤੋਂ ਇਲਾਵਾ ਇਸ ਮਾਮਲੇ ਦੇ ਇੱਕ ਕਥਿਤ ਦੋਸ਼ੀ ਖ਼ਿਲਾਫ਼ ਨਿਊਯਾਰਕ ਜ਼ਿਲ੍ਹਾ ਅਦਾਲਤ ਵਿੱਚ ਸੀਲਬੰਦ ਕੇਸ ਦਾਇਰ ਕੀਤਾ ਗਿਆ ਹੈ।
ਪੰਨੂ ਨੂੰ ਸੋਸ਼ਲ ਮੀਡੀਆ ‘ਤੇ ਅਜਿਹੇ ਵੀਡੀਓ ਸੰਦੇਸ਼ ਜਾਰੀ ਕਰਨ ਲਈ ਜਾਣਿਆ ਜਾਂਦਾ ਹੈ, ਜਿਹਨਾਂ ਨੂੰ ਅਕਸਰ ਹੀ ਭਾਰਤੀ ਨੇਤਾਵਾਂ ਅਤੇ ਸਰਕਾਰ ਲਈ ਖ਼ਤਰਾ ਦੱਸਿਆ ਜਾਂਦਾ ਹੈ।
ਹਾਲ ਹੀ ਵਿੱਚ, ਭਾਰਤ ਦੀ ਅੱਤਵਾਦ ਵਿਰੋਧੀ ਏਜੰਸੀ ਨੇ ਅੱਤਵਾਦ ਅਤੇ ਸਾਜ਼ਿਸ਼ ਨਾਲ ਸਬੰਧਤ ਦੋਸ਼ਾਂ ਵਿੱਚ ਪੰਨੂ ਖਿਲਾਫ ਕੇਸ ਦਾਇਰ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਸਨੇ ਇੱਕ ਵੀਡੀਓ ਵਿਚ ਏਅਰ ਇੰਡੀਆ ਦੇ ਯਾਤਰੀਆਂ ਨੂੰ ਧਮਕੀ ਦਿੱਤੀ ਸੀ ਕਿ ਉਹਨਾਂ ਦੀ ਜਾਨ ਨੂੰ ਖ਼ਤਰਾ ਹੈ। ਨੂ ਨੇ ਰੋਏਟਰਜ਼ ਨੂੰ ਦੱਸਿਆ ਕਿ ਉਸਦਾ ਸੰਦੇਸ਼ ਏਅਰਲਾਈਨ ਦਾ ਬਾਈਕਾਟ ਕਰਨ ਦਾ ਸੀ ਨਾ ਕੀ ਬੰਬ ਨਾਲ ਉਡਾਉਣ ਦਾ ਅਤੇ ਉਸਦੇ ਵਿਰੁੱਧ ਕੇਸ ਫ਼ਜ਼ੂਲ ਹੈ ਜਿਸ ਦਾ ਮਕਸਦ ਖ਼ਾਲਿਸਤਾਨ ਦੀ ਸਥਾਪਨਾ ਲਈ 2024 ਵਿਚ ਅਮਰੀਕਾ ਵਿਚ ਉਸ ਦੀ ਨਵੀਂ ਰਾਏਸ਼ੁਮਾਰੀ ਵਿਚ ਵਿਘਨ ਪਾਉਣਾ ਹੈ। ਪੰਨੂ ਨੇ ਕਿਹਾ ਕਿ ਰਾਏਸ਼ੁਮਾਰੀ ਦਾ ਮਕਸਦ ਭਾਰਤ ਦੇ ਕਬਜ਼ੇ ਵਾਲੇ ਪੰਜਾਬ (ਸੂਬੇ) ਨੂੰ ਆਜ਼ਾਦ ਕਰਵਾਉਣ ਦੇ ਉਦੇਸ਼ ਨੂੰ ਸ਼ਾਂਤੀਪੂਰਵਕ ਢੰਗ ਨਾਲ ਅੱਗੇ ਵਧਾਉਣਾ ਹੈ।