Saturday, April 27, 2024

ਜੰਗਲੀ ਅੱਗਾਂ ਕਾਰਨ ਕੈਨੇਡਾ ਵਿੱਚ ਹਵਾ ‘ਚ ਪ੍ਰਦੂਸ਼ਣ ਵਧਿਆ

ਸਰੀ, (ਏਕਜੋਤ ਸਿੰਘ): ਕੈਨੇਡਾ ਜਿਥੇ ਦੁਨੀਆ ਭਰ ਵਿੱਚ ਸਾਫ਼ ਅਤੇ ਸੋਹਣੇ ਕੁਦਰਤੀ ਸਰੋਤਾਂ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ ਉਥੇ ਹੀ ਹੁਣ ਜੰਗਲੀ ਅੱਗਾਂ ਕਾਰਨ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕੈਨੇਡਾ ਵਿੱਚ ਹਵਾ ਦੀ ਗੁਣਵਤਾ ਅਮਰੀਕਾ ਨਾਲੋਂ ਵੀ ਮਾੜੀ ਮਾਪੀ ਗਈ ਹੋਵੇ। ਜੰਗਲੀ ਅੱਗਾਂ ਕਾਰਨ ਕੈਨੇਡਾ ਦੀ ਹਵਾ ਵਿਚਲੀ ਗੁਣਵਤਾ ‘ਤੇ ਕਾਫੀ ਮਾੜਾ ਅਸਰ ਪਿਆ ਹੈ। ਵਿਸ਼ਵ ਸਿਹਤ ਸੰਗਠਨ ਦੀ ਜਾਰੀ ਹੋਈ ਤਾਜ਼ਾ ਰਿਪੋਰਟ ਵਿੱਚ ਦੁਨੀਆ ਦੇ ਸਿਰਫ਼ 7 ਦੇਸ਼ ਹਨ ਜਿਨ੍ਹਾਂ ਦੀ ਹਵਾ ਨੂੰ ਚੰਗੀ ਮੰਨਿਆ ਗਿਆ ਹੈ।
ਸਵਿਸ ਕੰਪਨੀ ੀਥਅਿਰ ਦੀ 2023 ਦੀ ਵਰਲਡ ਏਅਰ ਕੁਆਲਿਟੀ ਰਿਪੋਰਟ ਕਹਿੰਦੀ ਹੈ ਕਿ ਜੰਗਲੀ ਅੱਗ ਕੈਨੇਡਾ ਦੀ ਹਵਾ ਦੀ ਗੁਣਵੱਤਾ ਦੇ ਨਿਘਾਰ ਦਾ ਪ੍ਰਮੁੱਖ ਕਾਰਨ ਰਿਹਾ। ਰਿਪੋਰਟ ਵਿੱਚ ਪਾਇਆ ਗਿਆ ਕਿ ਅਮਰੀਕਾ ਅਤੇ ਕੈਨੇਡਾ ਦੋਵਾਂ ਵਿੱਚ 15 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚੋਂ 13 ਸ਼ਹਿਰ ਕੈਨੇਡਾ ਵਿਚ ਹਨ ਅਤੇ ਇਸ ਲਿਸਟ ਵਿੱਚ ਅਲਬਰਟਾ ਦੇ ਫੋਰਟ ਮੈਕਮਰੇ ਅਤੇ ਪੀਸ ਰਿਵਰ ਸ਼ਹਿਰ ਸਭ ਤੋਂ ਉੱਪਰ ਹਨ।
ਰਿਪੋਟਰ ਅਨੁਸਾਰ 134 ਦੇਸ਼ਾਂ ਦੀ ਇਸ ਲਿਸਟ ਵਿੱਚ ਕੈਨੇਡਾ ਜਿਥੇ 93ਵੇਂ ਸਥਾਨ ‘ਤੇ ਹੈ ਯਾਨੀ 91 ਹੋਰ ਦੇਸ਼ ਕੈਨੇਡਾ ਤੋਂ ਜ਼ਿਆਦਾ ਪ੍ਰਦੂਸ਼ਿਤ ਹਨ। ਅਮਰੀਕਾ 102ਵੇਂ ਸਥਾਨ ‘ਤੇ ਹੈ ਦੁਨੀਆ ਵਿੱਚ ਸਭ ਤੋਂ ਮਾੜੀ ਹਵਾ ਵਾਲੇ ਦੇਸ਼ ਦੀ ਗੱਲ ਕਰੀਏ ਤਾਂ ਇਸ ਵਿੱਚ ਬੰਗਲਾਦੇਸ਼ ਦਾ ਨਾਮ ਸਭ ਤੋਂ ਮੂਹਰੇ ਹੈ। ਇਸ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਦਾ ਨਾਮ ਹੈ। ਭਾਰਤ ਦੀ ਰਾਜਧਾਨੀ ਦਿੱਲੀ ਨੂੰ ਦੁਨੀਆ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਹਵਾ ਵਾਲੀ ਰਾਜਧਾਨੀ ਦਾ ਦਰਜਾ ਦਿੱਤਾ ਗਿਆ ਹੈ। ਜਿਥੇ ਹਵਾ ਦੀ ਘਣਤਾ ਸਭ ਤੋਂ ਜ਼ਿਆਦਾ ਮਾੜੇ ਪੱਧਰ ਦੀ ਦਰਸਾਈ ਗਈ ਹੈ।
ਸਿਰਫ਼ 7 ਦੇਸ਼ਾਂ ਨੇ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਦੇ ਅੰਦਰ ਔਸਤ ਸਾਲਾਨਾ ਪ੍ਰਦੂਸ਼ਣ ਦਾ ਪੱਧਰ ਦਰਜ ਕੀਤਾ, ਜਿਨ੍ਹਾਂ ਵਿੱਚ ਮੌਰੀਸ਼ੀਅਸ, ਆਈਸਲੈਂਡ ਅਤੇ ਆਸਟ੍ਰੇਲੀਆ ਸ਼ਾਮਲ ਹਨ।
ਇਸ ਰਿਪੋਰਟ ਵਿਚ ਹਵਾ ਵਿਚ ਮੌਜੂਦ ਬੇਹੱਦ ਸੂਖਮ ਪ੍ਰਦੂਸ਼ਣ ਕਣਾਂ ਫੰ 2.5 ਹੁੰਦੇ ਹਨ ਜਿਸ ਦੇ ਅਧਾਰ ‘ਤੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ। ਇਹ ਸੂਖਮ ਕਣ ਇੰਨੇ ਛੋਟੇ ਹੁੰਦੇ ਹਨ ਕਿ ਇਹ ਫੇਫੜਿਆਂ ਦੀ ਡੂੰਘਾਈ ਤੱਕ ਜਾ ਸਕਦੇ ਹਨ ਅਤੇ ਮਨੁੱਖੀ ਸਿਹਤ ਲਈ ਖ਼ਤਰਾ ਪੈਦਾ ਕਰਦੇ ਹਨ।