ਵੈਨਕੂਵਰ, (ਜੋਗਿੰਦਰ ਸਿੰਘ ਸੁੰਨੜ): ਖਾਲਸਾ ਦੀਵਾਨ ਸੁਸਾਇਟੀ ਸਿੱਖਾਂ ਦੀ ਪਹਿਲੀ ਅਤੇ ਸਿਰਮੌਰ ਸੰਸਥਾ ਵੱਲੋਂ ਹਰ ਸਾਲ ਗਦਰੀ ਬਾਬਿਆਂ ਤੇ ਅਕਾਲੀ ਬੱਬਰਾਂ ਦੀ ਯਾਦ ਵਿੱਚ ਖੇਡ ਮੇਲਾ ਕਰਵਾਇਆ ਜਾਂਦਾ ਹੈ।
2026 ਦਾ 58ਵਾਂ ਖੇਡ ਮੇਲਾ ਯਾਦਗਾਰੀ ਹੋ ਨਿਬੜਿਆ। ਬਹੁਤ ਹੀ ਅਨੁਸ਼ਾਸਨ ਸ਼ਾਂਤਮਈ ਤੇ ਆਨੰਦਮਈ ਮਾਹੌਲ ਵਿੱਚ ਦਰਸ਼ਕਾਂ ਨੇ ਆਨੰਦ ਮਾਣਿਆ। ਜਿਸ ਵਿੱਚ ਕਬੱਡੀ, ਸੋਕਰ, ਘੌਲ, ਦੌੜਾਂ ਅਤੇ ਰੱਸਾ ਕੱਸੀ ਦੇ ਮੁਕਾਬਲੇ ਕਰਾਏ ਗਏ। ਸਭ ਤੋਂ ਵੱਧ ਕਬੱਡੀ ਦੇ ਮੈਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ। ਜਿਸ ਵਿੱਚ ਨੀਟੂ ਕੰਗ ਪ੍ਰਧਾਨ ਨੈਸ਼ਨਲ ਕਬੱਡੀ ਐਸੋਸੀਏਸ਼ਨ ਨੇ ਛੇ ਟੀਮਾਂ ਦੇ ਮੁਕਾਬਲੇ ਕਰਾਏ। ਕੈਨੇਡਾ ਦੇ ਜੰਮਪਲ ਚਾਰ ਟੀਮਾਂ ਦੇ ਮੁਕਾਬਲੇ ਵੀ ਕਰਾਏ ਗਏ। ਓਪਨ ਕਬੱਡੀ ਵਿੱਚ ਖਿਡਾਰੀ ਇੰਡੀਆ ਪਾਕਿਸਤਾਨ ਟੋਰਾਂਟੋ ਅਤੇ ਅਮਰੀਕਾ ਤੋਂ ਉਚੇਚੇ ਤੌਰ ਤੇ ਪਹੁੰਚੇ। ਅਮਰੀਕਾ ਤੋਂ ਸੱਬਾ ਥਿਆੜਾ ਟੀਮਾਂ ਲੈ ਕੇ ਪਹੁੰਚਿਆ। ਕਬੱਡੀ ਦੇ ਫਾਈਨਲ ਮੁਕਾਬਲਿਆਂ ਵਿੱਚ ਨੈਸ਼ਨਲ ਕਬੱਡੀ ਆਫ ਐਸੋਸੀਏਸ਼ਨ ਦਾ ਮੈਟਰੋ ਸਾਂਝਾ ਪੰਜਾਬ ਤੇ ਚੜਦੀ ਕਲਾ ਨਾਲ ਮੁਕਾਬਲਾ ਹੋਇਆ। ਜਿਸ ਵਿੱਚ ਮੈਟਰੋ ਸਾਂਝਾ ਪੰਜਾਬ ਜੇਤੂ ਰਹੀ। ਵਧੀਆ ਰੇਡਰ ਜੇਸਨ ਆਲਮ ਗੀਰੀਆ ਅਤੇ ਵਧੀਆ ਜਾਫੀ ਗੁਰ ਕੀਰਤ ਸਿੰਘ ਕਿਸਨ ਗੜੀਆ ਨੂੰ ਐਲਾਨਿਆ ਗਿਆ। ਕੈਨੇਡਾ ਦੇ ਜੰਮਪਲਾਂ ਵਿੱਚੋਂ ਜਮਸ਼ੇਰ ਖਾਸ ਤੇ ਖੇੜਾ ਜੇਤੂ ਰਹੀ। ਜੇਤੂਆਂ ਨੂੰ ਨਗਦ ਇਨਾਮ ਤੇ ਸੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਕਬੱਡੀ ਦੇ ਅੱਧੇ ਵਕਤ ਤੇ ਖਾਲਸਾ ਦੀਵਾਨ ਸੁਸਾਇਟੀ ਦੇ ਸਾਬਕਾ ਪ੍ਰਧਾਨ ਸਵ: ਕੁਲਦੀਪ ਸਿੰਘ ਥਾਂਦੀ ਨੂੰ ਯਾਦ ਕੀਤਾ ਗਿਆ। ਇਕ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਸੁਨੀਤਾ ਧੀਰ ਐਮ.ਐਲ.ਏ. ਵਲੋਂ ਥਾਂਦੀ ਪਰਿਵਾਰ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਿਨਤ ਕੀਤਾ ਗਿਆ। ਕਬੱਡੀ ਅਨਾਉਸਰ ਅਤੇ ਰੈਫਰੀਆਂ ਵਲੋਂ ਵਧੀਆ ਸੇਵਾਵਾਂ ਨਿਭਾਈਆਂ ਗਈਆਂ। ਗੁਰਬਖਸ਼ ਸਿੰਘ (ਬਾਗੀ) ਸੰਘੇੜਾ ਨੇ ਵਧੀਆ ਜਿੰਮੇਵਾਰੀਆਂ ਨਿਭਾਉਂਦੇ ਹੋਏ ਖਿਡਾਰੀਆਂ ਨੇ ਸਮੇਂ ਸਿਰ ਗਰਾਊਂਡ ਵਿੱਚ ਪਹੁੰਚ ਕੇ ਟੂਰਨਾਮੈਂਟ ਨੂੰ ਸਫਲ ਬਣਾਇਆ। ਸੋਕਰ ਓਪਨ ਦੀਆਂ 13 ਟੀਮਾਂ ਨੇ ਭਾਗ ਲਿਆ। ਇਸ ਸਾਲ ਛੇ ਤੋਂ 12 ਸਾਲ ਦੇ ਬੱਚਿਆਂ ਨੇ 60 ਟੀਮਾਂ ਬਣਾਈਆਂ। ਉਨਾਂ ਦੇ ਪਰਿਵਾਰ ਵੀ ਪਹੁੰਚੇ ਬਰਨਬੀ ਵਿਖੇ ਸੇਵਾਦਾਰਾਂ ਨੇ ਲੰਗਰ ਪਹੁੰਚਾਇਆ। ਬੱਚਿਆਂ ਤੇ ਪਰਿਵਾਰਾਂ ਵਿੱਚ ਉਤਸ਼ਾਹ ਪਾਇਆ ਗਿਆ। ਸੋਕਰ ਦੇ ਸੈਮੀ ਫਾਈਨਲ ਵਿੱਚ ਖਾਲਸਾ ਸਪੋਰਟਿੰਗ ਕਲੱਬ ਦਾ ARES AFA ਨਾਲ ਮੁਕਾਬਲਾ ਹੋਇਆ ਦੂਸਰੇ ਸੈਮੀਫਾਈਨਲ ਵਿੱਚ ਟੈਂਪਲ ਯੂਨਾਈਟਡ ਬਨਾਮ ਸੁਪਰਾ ਅਕੈਡਮੀ ਨਾਲ ਫਾਈਨਲ ਮੁਕਾਬਲਾ ARES AFA ਬਨਾਮ ਸੁਪਰਾ ਨਾਲ ਹੋਇਆ। ARES AFA 4-2 ਨਾਲ ਜੇਤੂ ਰਹੀ 52 ਸਾਲ ਤੋਂ ਓਪਨ ਵੈਨਕੂਵਰ ਯੂਨਾਈਟਡ ਬਨਾਮ ਇੰਡੀਆ ਨੈਸ਼ਨਲ ਨੂੰ ਹਰਾਇਆ।
ਰੈਸਲਿੰਗ ਦੇ ਮੁਕਾਬਲੇ ਸ਼ਨੀਵਾਰ ਸਾਰਾ ਦਿਨ ਚਲਦੇ ਰਹੇ। 250 ਤੋਂ ਵੱਧ ਪਹਿਲਵਾਨਾਂ ਨੇ ਭਾਗ ਲਿਆ। ਲੜਕੀਆਂ ਦੇ ਮੁਕਾਬਲਿਆਂ ‘ਚ ਅੰਡਰ 16 ਵਿੱਚ ਬਾਲ ਕੇਸਰੀ ਅੰਬਕਾ ਸਹਿਰਾਵਤ ਬਨਾਮ ਜਸਕੀਰਤ ਨਿਰਵਾਰਨ ‘ਚੋਂ ਅੰਬਕਾ ਜੇਤੂ ਰਹੀ।
ਓਪਨ ਦੇ ਮੁਕਾਬਲਿਆਂ ‘ਚੋਂ ਿਪਛਲੇ ਸਾਲ ਦੀ ਤਰ੍ਹਾਂ ਰੁਿਪੰਦਰ ਜੌਹਲ ਨੇ ਅੰਬਕਾ ਸਹਿਰਾਵਤ ਨੰੂ ਹਰਾਇਆ।
ਪਟਕੇ ਦੇ ਮੁਕਾਲਿਆਂ ਵਿਚੋਂ ਜ਼ੋਹਰਾ ਿਸੰਘ ਢੀਂਡਸਾ ਨੇ ਵਰਿੰਦਰ ਨੂੰ ਹਰਾ ਕੇ ਪਟਕਾ ਜਿੱਤਿਆ। ਇਸ ਸਾਲ ਦੇ ਗੋਲਡ ਮੈਡਲ ਅਤੇ ਪੈਨ ਅਮਰੀਕਾ ਦੇ ਬਰਾਊਨ ਅਤੇ ਿਸਲਵਰ ਜੇਤੂ ਪਹਿਲਵਾਨਾਂ ਨੇ ਹਿੱਸਾ ਲਿਆ। ਪਹਿਲਵਾਨਾਂ ‘ਚ ਸ਼ੀਰੀ ਪਹਿਲਵਾਨ ਹਰਜੀਤ ਘੱਗ, ਬਲਵੀਰ ਵੀਸਲਾ, ਸਰਦਾਰਾ ਪਹਿਲਵਾਨ ਤੇ ਮੇਜਰ ਸਿੱਧੂ ਨੇ ਵਧੀਆ ਸੇਵਾਵਾਂ ਿਨਭਾੲੀਆਂ। ਪਹਿਲਵਾਨਾਂ ਨੂੰ ਮੈਡਲ ਅਤੇ ਨਗਦ ਇਨਾਮ ਦਿੱਤੇ ਗਏ। ਬੱਚਿਆਂ ਦੀਆਂ ਦੌੜਾਂ ਦੀ ਜਿੰਮੇਵਾਰੀ ਵਾਿਰਸ ਸਿੰਘ ਨੇ ਬਾਖੂਬੀ ਿਨਭਾਈ। ਰਸਾ-ਕਸੀ ਦੇ ਮੁਕਾਬਲੇ ਵੀ ਕਰਵਾਏ ਗਏ। ਗੁਰੂ ਘਰ ਦੀ ਲੰਗਰ ਕਮੇਟੀ ਵਲੋਂ ਗੁਰੂ ਜਾ ਲੰਗਰ ਅਤੁੱਟ ਛਕਾਿੲਅਾ ਗਿਆ। ਪ੍ਰਧਬੰਕ ਕਮੇਟੀ ਨੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਿਨਭਾਈਆਂ। ਕੱਬਡੀ ਦੇ ਨਾਮਵਰ ਖਿਡਾਰੀ ਸਾਧੂ ਸਿੰਘ ਉਪਲ ਅਤੇ ਮੱਖਣ ਸਿੰਘ ਨੂੰ ਵੀ ਸਨਮਾਿਨਤ ਕੀਤਾ ਗਿਆ। ਕਬੱਡੀ ਪ੍ਰਮੋਟਰ ਅਮਰੀਕਾ ਤੋਂ ਸਭਾ ਿਥਆੜਾ, ਗੁਰਨਾਮ ਹੁੰਦਲ ਵੇਟ ਲਿਫਟਰ 551 ਪੌਂਡ ਜੈਕ ਲਗਾ ਕੇ ਰਿਕਾਰਡ ਕਾਿੲਮ ਕੀਤਾ, ਉਸ ਨੂੰ ਵੀ ਸਨਮਾਨਿਤ ਕੀਤਾ। ਲੱਕੀ ਕਰਾਰੀ ਵਲੋਂ ਸਾਰਾ ਟੂਰਨਾਮੈਂਟ ਲਾਈਵ ਦਿਖਾਇਆ ਗਿਆ। ਦੇਸੀ ਘਿਓ ਦੀਆਂ ਜਲੇਬੀਆਂ ਅਤੇ ਬਦਾਮਾਂ ਵਾਲੀ ਖੀਰ ਦੀ ਸੇਵਾ ਲੈਬਰ, ਜਸਵਿੰਦਰ ਅਤੇ ਉਨ੍ਹਾਂ ਦੇ ਸੈਕਟਰੀਆਂ ਵਲੋਂ ਕੀਤੀ ਗਈ। ਵੈਨਕੂਵਰ ਪੁਿਲਸ ਦੀ ਸੇਵਾ ਕਾਿਬਲ-ਏ-ਤਾਰੀਫ ਸੀ। ਐਲ ਟੈਨ ਸਕਿਊਰਟੀ ਵਾਲਿਆਂ ਦਾ ਪ੍ਰਬੰਧ ਵੀ ਵਧੀਆ ਸੀ। ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਹੇਅਰ, ਸਰਪਰੱਸਤ ਸੁਰਿੰਦਰ ਸਿੰਘ ਗਿੱਲ (ਰਾਣਾ) ਵਲੋਂ ਅਤੇ ਕਸ਼ਮੀਰ ਸਿੰਘ ਧਾਲੀਵਾਲ ਜਨਰਲ ਸਕੱਤਰ ਅਤੇ ਪੂਰੀ ਪ੍ਰਬਧੰਕ ਕਮੇਟੀ ਵਲੋਂ ਦਰਸ਼ਕਾਂ ਦਾ ਅਤੀ ਧੰਨਵਾਦ ਕੀਤਾ ਗਿਆ। ਵੈਨਕੂਵਰ ਦੇ ਇਸ ਖੇਡ ਮੇਲੇ ਦੀਆਂ ਲੰਬੇ ਤੱਕ ਗੱਲਾਂ ਹੁੰਦੀਆਂ ਰਹਿਣਗੀਆਂ ਅਤੇ ਅਗਲੇ ਸਾਲ ਇਸ ਖੇਡ ਮੇਲੇ ਦੀ ਉਡੀਕ ਰਹੇਗੀ।
ਦਾਨੀ ਸੱਜਣਾਂ ਨੇ ਜਿਨਾਂ ਦੇ ਖੇਡ ਮੇਲੇ ਨੂੰ ਕਾਮਯਾਬ ਕਰਨ ਵਿੱਚ ਬੇਅੰਤ ਮਾਇਆ ਭੇਂਟ ਕੀਤੀ। ਅਤੇ ਗੁਰੂ ਘਰ ਅਕਾਲੀ ਸਿੰਘ, ਮਿਸ਼ਨ ਗੁਰੂ ਘਰ, ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ, ਡੀਅਰ ਕਰੀਕ ਗੁਰੂ ਘਰ ਵੀ ਬਹੁਤ ਬਹੁਤ ਧੰਨਵਾਦ ਕੀਤਾ ਗਿਆ। ਿੲਸ ਦੇ ਨਾਲ-ਨਾਲ ਸੰਗਤਾਂ ਤੇ ਸਪੋਟਰਾਂ ਦੀ ਬੇਅੰਤ ਮਾਇਆ ਨਾਲ ਟੂਰਨਾਮੈਂਟ ਕਾਮਯਾਬ ਹੋਣ ਨਿਬੜਿਆ।

