ਲੇਖਕ : ਗਗਨ ਦੀਪ ਸਿੰਘ
ਜਿਨ੍ਹਾਂ ਜੁਝਾਰੂ ਯੋਧਿਆਂ ਦੇ ਪਰਿਵਾਰਾਂ ਨੂੰ ਅਣਮਨੁੱਖੀ ਤਸੀਹੇ ਦਿੱਤੇ ਗਏ ਜਾ ਘਰੋਂ ਚੁੱਕ ਲਾਪਤਾ ਕਰ ਦਿੱਤੇ ਗਏ ਜਾਇਦਾਦਾਂ ਕੁਰਕ ਕਰ ਦਿੱਤੀਆਂ ਗਈਆਂ ਉਨਾਂ ਨੂੰ ਪੁੱਛੋ ਕਿ ਆਜ਼ਾਦੀ ਦਾ ਕੀ ਮੁੱਲ ਹੁੰਦਾ ਤੇ ਕੀ ਮਾਇਨੇ ਰੱਖਦੀ ਹੈ ਕੌਮਾਂ ਲਈ ਇਸ ਲਈ ਇਹ ਅੱਜ ਵੀ ਉਸੇ ਕੌਮੀ ਮੰਗ ਖਾਲਿਸਤਾਨ ਉਤੇ ਦ੍ਰਿੜਤਾ ਨਾਲ ਪਹਿਰਾਦੇ ਰਹੇ ਹਨ।
ਬੱਬਰ ਖਾਲਸਾ ਇੰਟਰਨੈਸ਼ਨਲ ਦੇ ਇੱਕ ਖਾੜਕੂ ਭਾਈ ਅਮਰੀਕ ਸਿੰਘ ਕੌਲੀ ਦੇ ਪਿੰਡ ਕੌਲੀ ਜ਼ਿਲ੍ਹਾ ਪਟਿਆਲਾ ਵਿੱਚ ਉਨ੍ਹਾਂ ਦੇ ਘਰ ਨੂੰ ਜਿੰਦਰੇ ਲੱਗੇ ਹੋਏ ਹਨ ਸਾਰਾ ਪਰਿਵਾਰ ਘਰ ਛੱਡ ਕੇ ਰੂਪੋਸ਼ ਜਿੰਦਗੀ ਬਤੀਤ ਕਰ ਰਿਹਾ ਹੈ ਪੁਲਿਸ ਨੇ ਭਾਈ ਅਮਰੀਕ ਸਿੰਘ ਕੌਲੀ ਦੇ ਨਾਨੇ ਨੂੰ ਕਈ ਦਿਨ ਪੁਲਿਸ ਹਿਰਾਸਤ ਵਿੱਚ ਰੱਖਿਆ ਤੇ ਬਿਜਲੀ ਦੇ ਕਰੰਟ ਲਾਏ ਜਿਸ ਨਾਲ ਉਨ੍ਹਾਂ ਦੀ ਸੁਣਨ ਸ਼ਕਤੀ ਕਮਜ਼ੋਰ ਹੋ ਗਈ ਇਥੋਂ ਤੱਕ ਕਿ ਭਾਈ ਕੌਲੀ ਦੀ 70ਸਾਲਾ ਨਾਨੀ ਨੂੰ ਵੀ ਪੁਲਿਸ ਨੇ ਥੱਪੜ ਮਾਰੇ ਚਾਰ ਬੰਦਿਆਂ ਨੇ ਉਸ ਨੂੰ ਉਪਰ ਚੁੱਕ ਹੇਠਾਂ ਸੁੱਟਿਆ ਭਾਈ ਕੌਲੀ ਦੇ ਭਰਾ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖ ਬਿਜਲੀ ਦੇ ਕਰੰਟ ਲਾਏ ਪਟਿਆਲਾ ਸਦਰ ਥਾਣਾ ਦਾ ਐਸ ਐਚ ੳ ਸੰਤ ਰਾਮ ਪਿੰਡ ਵਿੱਚ ਆ ਸ਼ਰੇਆਮ ਲੋਕਾਂ ਨੂੰ ਕਹਿ ਗਿਆ ਕਿ ਜੇ ਕੌਲੀ ਦੀ ਮਾਂ ਹੱਥ ਆ ਗਈ ਉਸ ਨੂੰ ਖਤਮ ਕਰ ਦਿੱਤਾ ਜਾਏਗਾ ਭਾਈ ਕੌਲੀ ਦੇ ਬਹਿਨੋਈ ਨੂੰ ਪੁਲਿਸ ਨੇ ਬਠਿੰਡੇ ਤੋਂ ਹਿਰਾਸਤ ਵਿੱਚ ਲਿਆ ਜਿਸ ਦਾ ਕੋਈ ਥਹੁ ਪਤਾ ਨੀ ਲੱਗਾ।
ਦੂਜੇ ਪਾਸੇ ਇੱਕ ਹੋਰ ਖਾੜਕੂ ਨੇਤਾ ਭਾਈ ਹਰਭਜਨ ਸਿੰਘ ਮੰਡ ਦੇ ਬਿਰਧ ਮਾਤਾ ਪਿਤਾ 3ਸਾਲਾਂ ਦੀ ਤੇ 8ਸਾਲਾਂ ਦੀ ਲੜਕੀ ਨੂੰ ਪਿਛਲੇ 25ਦਿਨਾਂ ਤੋਂ ਐਸ ਐਸ ਪੀ ਰਾਜ ਕਿਸ਼ਨ ਬੇਦੀ ਨੇ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਹੋਇਆ ਹੈ।
ਇਸੇ ਤਰਾਂ ਪਿੰਡ ਕੁਲਾਰਾਂ ਜ਼ਿਲ੍ਹਾ ਸੰਗਰੂਰ ਦੇ ਨੌਜਵਾਨ ਖਾੜਕੂ ਨੇਤਾ ਭਾਈ ਸੁਖਰਾਮ ਸਿੰਘ ਕੁਲਾਰਾਂ ਦੀ ਮਾਤਾ ਜੀ ਨੂੰ ਪੁਲਿਸ ਅਗਵਾ ਕਰਕੇ ਲੈ ਗਈ ਅਤੇ ਮਗਰੋਂ ਉਸ ਦੀ ਮਿਰਤਕ ਦੇਹ ਮਿਲੀ ਜਦਕਿ ਭਾਈ ਸੁਖਰਾਮ ਸਿੰਘ ਪਹਿਲਾਂ ਹੀ ਇੱਕ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਦਿਖਾਇਆ ਗਿਆ ਸੀ। ਪਿੰਡ ਛਾਜਲੀ ਦੇ ਭਾਈ ਕੇਸਰ ਸਿੰਘ ਅਤੇ ਪਿੰਡ ਕਾਨਾਕੇ ਦੇ ਭਾਈ ਸਤਨਾਮ ਸਿੰਘ ਨੂੰ ਕੁੱਝ ਸਮਾਂ ਪਹਿਲਾਂ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ।
ਕਿਵੇ ਭੁੱਲ ਜਾਵਾਂ ਧੀਆਂ ਭੈਣਾਂ ਤੇ ਕੀਤੇ ਕਹਿਰ ਜਿਹੜੇ,
ਉਜਾੜ ਜਿਹੜੇ ਰੱਖ ਦਿੱਤੇ ਸਾਡੇ ਹੱਸਦੇ ਵੱਸਦੇ ਵਿਹੜੇ,
ਜ਼ਿੰਮੀਦਾਰ ਸਰਦਾਰ ਜਸਮੇਰ ਸਿੰਘ ਲਈ 22ਮਾਰਚ ਦੀ ਰਾਤ ਇਕ ਕਹਿਰ ਬਣਕੇ ਆਈ ਸਾਰਾ ਪਰਿਵਾਰ ਸੋ ਰਿਹਾ ਸੀ ਕੀ ਰਾਤ ਦੇ 12ਕੂ ਵਜੇ ਜਗਰਾਉਂ ਦੇ ਸੀ ਆਈ ਏ ਸਟਾਫ ਵਾਲੇ ਜੋ ਕੀ ਪੂਰੇ ਸ਼ਰਾਬ ਨਾਲ ਰਜੇ ਹੋਏ ਸਨ ਘਰ ਆ ਵੜੇ ਤੇ ਉਹਨਾ ਦੀ ਧੀ ਸਰਬਜੀਤ ਕੌਰ ਜੋ ਸਰਾਭਾ ਹਸਪਤਾਲ ਵਿੱਚ ਕਲਰਕ ਦੀ ਨੌਕਰੀ ਕਰਦੀ ਸੀ ਨੂੰ ਪੇਸ਼ ਹੋਣ ਲਈ ਕਿਹਾ ਤੇ ਆਪਣੇ ਨਾਲ ਇਹ ਕਹਿਕੇ ਲੈ ਆਏ ਕੀ ਇਸ ਕੋਲੋਂ ਖਾੜਕੂ ਸਿੰਘ ਦਵਾਈ ਲੈਕੇ ਗਿਆ ਹੈ ਵਿਚਾਰੀ ਧੀ ਨੂੰ ਕਈ ਦਿਨ ਨੀਦਰੇਂ ਤੇ ਭੁੱਖੇ ਰਖਿਆ ਅਣਮਨੁੱਖੀ ਤਸੀਹੇ ਦਿੱਤੇ ਤੇ ਧੀ ਸਰਬਜੀਤ ਕੌਰ ਬੇਹੋਸ਼ ਹੋ ਗਈ ਪਰਿਵਾਰ ਜਗਰਾਉਂ ਪੁਲਿਸ ਕੋਲ ਪਹੁੰਚਿਆ ਤਾਂ ਉਹ ਕਹਿੰਦੇ ਰਾਏਕੋਟ ਪੁਲਿਸ ਕੋਲ ਹੈ ਜਦੋਂ ਪੰਚਾਇਤ ਰਾਏਕੋਟ ਪਹੁੰਚੀ ਤਾਂ ਡੀ ਐਸ ਪੀ ਕਹਿੰਦਾ ਕੀ ਲੜਕੀ ਇਥੇ ਨਹੀਂ ਹੈ ਤੇ ਫਿਰ 24ਮਾਰਚ ਨੂੰ ਪਿੰਡ ਨੱਥੋਵਾਲ ਦੇ ਛੇ ਸੱਤ ਸੋ ਮਰਦਾਂ ਔਰਤਾਂ ਨੇ ਰਾਏਕੋਟ ਥਾਣੇ ਦਾ ਘਿਰਾਓ ਕੀਤਾ ਤੇ ਉਧਰ ਜਗਰਾਉਂ ਪੁਲਿਸ ਸਿਵਲ ਹਸਪਤਾਲ ਵਿੱਚ ਸਰਬਜੀਤ ਕੌਰ ਦਾ ਇਲਾਜ ਕਰਵਾ ਰਹੀ ਸੀ ਤੇ ਜਦੋਂ ਪਰਿਵਾਰ ਨੂੰ ਪਤਾ ਲਗਾ ਉਹ ਸਾਰੇ ਪਿੰਡ ਨਾਲ ਜਗਰਾਉਂ ਹਸਪਤਾਲ ਵਿਖੇ ਪਹੁੰਚੇ ਜਿਥੇ ਪੁਲਿਸ ਨੇ ਲੜਕੀ ਨੂੰ ਚੁੱਕਣ ਦੀ ਵੀ ਕੋਸ਼ਿਸ਼ ਕੀਤੀ ਪਰ ਹਾਲਤ ਨਾਜੁਕ ਹੋਣ ਕਰਕੇ ਡਾਕਟਰਾਂ ਨੇ ਮਨਾ ਕਰ ਦਿੱਤਾ ਆਖਿਰ ਜੋਰ ਪੈਣ ਤੇ ਸਰਬਜੀਤ ਕੌਰ ਨੂੰ ਨਾਜੁਕ ਹਾਲਤ ਵਿੱਚ ਹੀ ਘਰਦਿਆਂ ਨੂੰ ਸੋਪਿਆ ਗਿਆ।
ਇੱਕ ਪੱਤਰ ਅਨੁਸਾਰ ਡਾ ਪ੍ਰੀਤਮ ਸਿੰਘ ਸੇਖੋਂ ਦੀ ਭੈਣ ਬੀਬੀ ਮਨਜੀਤ ਕੌਰ ਜੋ ਕਿ ਥਾਣਾ ਧੂਰੀ ਦੇ ਪਿੰਡ ਭਸੌੜ ਦੇ ਡਾ ਹਰਜੀਤ ਸਿੰਘ ਨਾਲ ਵਿਆਹੀ ਹੋਈ ਸੀ ਨੂੰ ਪੁਲਿਸ ਪਤੀ ਸਮੇਤ ਨਾਭੇ ਤੋਂ ਚੁੱਕ ਕੇ ਲੈ ਗਈ ਡਾ ਸੇਖੋਂ ਦੀ ਇੱਕ ਹੋਰ ਰਿਸ਼ਤੇਦਾਰ 17 ਸਾਲਾ ਬੀਬੀ ਕਿਰਨਜੀਤ ਕੌਰ ਨੂੰ ਪੁਲਿਸ ਪਿੰਡ ਈਸੀ ਤੋਂ ਅਗਵਾ ਕਰਕੇ ਲੈ ਗਈ ਇਹਨਾਂ ਸਾਰਿਆਂ ਨੂੰ ਪਟਿਆਲਾ ਦੇ ਸੀ ਆਈ ਏ ਸਟਾਫ ਵਿੱਚ ਰੱਖਿਆ ਗਿਆ ਹੈ ਪਰਿਵਾਰਾਂ ਨੂੰ ਪੁਲਿਸ ਜ਼ਲੀਲ ਕਰਦੀ ਰਹੀ।
ਐਡਵੋਕੇਟ ਭਾਈ ਕੁਲਵੰਤ ਸਿੰਘ ਸੈਣੀ ਦੀ ਭਾਲ ਦੇ ਸੰਬੰਧ ਵਿੱਚ ਮਿਲੇ ਪਰ ਉਥੋਂ ਵੀ ਕੋਈ ਥਹੁ ਪਤਾ ਨਹੀਂ ਮਿਲਿਆ ਇਸ ਤੋਂ ਮਗਰੋਂ 2ਫਰਵਰੀ ਨੂੰ ਸਰਦਾਰ ਜਗੀਰ ਸਿੰਘ ਸੈਣੀ ਨੇ ਐਡਵੋਕੇਟ ਕੁਲਵੰਤ ਸਿੰਘ ਸੈਣੀ ਦੀ ਭੇਦ ਭਰੇ ਹਾਲਾਤਾਂ ਵਿੱਚ ਹੋਈ ਗੁੰਮਸ਼ੁਦਗੀ ਦੇ ਸੰਬੰਧ ਵਿੱਚ ਇੱਕ ਅਰਜ਼ੀ ਐਸ ਐਸ ਪੀ ਰੋਪੜ ਨੂੰ ਦਿੱਤੀ ਜਿਸ ਤੇ ਅਧਾਰਿਤ ਇੱਕ ਐਫ ਆਈ ਆਰ ਰੋਪੜ ਸਿਟੀ ਥਾਣੇ ਚ ਦਰਜ ਕੀਤੀ ਗਈ ਇਸ ਅਰਜ਼ੀ ਦੀਆਂ ਕਾਪੀਆਂ ਡੀ ਜੀ ਪੀ ਪੰਜਾਬ ਮੁੱਖ ਮੰਤਰੀ ਪੰਜਾਬ ਅਤੇ ਡੀ ਆਈ ਜੀ ਲੁਧਿਆਣਾ ਰੇਂਜ ਨੂੰ ਵੀ ਭੇਜੀਆਂ ਗਈਆਂ ਇਸ ਅਰਜ਼ੀ ਵਿੱਚ ਦਰਜ ਹੈ ਕਿ ਐਡਵੋਕੇਟ ਕੁਲਵੰਤ ਸਿੰਘ ਸੈਣੀ ਆਪਣੀ ਪਤਨੀ ਤੇ ਬੱਚੇ ਸਮੇਤ ਬੀਬੀ ਮਨਜੀਤ ਕੌਰ ਬੁੱਢਾ ਭੌਰਾ ਨੂੰ ਸਿਟੀ ਪੁਲਿਸ ਥਾਣੇ 25ਜਨਵਰੀ ਨੂੰ ਰਾਤ ਸਮੇਂ ਲੈਣ ਗਿਆ ਸੀ ਪਰ ਬਾਅਦ ਚ ਉਹਨਾਂ ਦੀ ਕੋਈ ਉਘ ਸੁੱਗ ਨਾ ਨਿਕਲੀ ਸਰਦਾਰ ਜਗੀਰ ਸਿੰਘ ਸੈਣੀ ਮੁਤਾਬਿਕ ਡੀ ਆਈ ਜੀ ਸ੍ਰੀ ਚੰਦਰ ਸ਼ੇਖਰ ਨੇ ਮੰਨਿਆ ਕਿ ਐਡਵੋਕੇਟ ਕੁਲਵੰਤ ਸਿੰਘ ਸੈਣੀ ਉਹਦੀ ਪਤਨੀ ਤੇ ਬੱਚਾ ਪੁਲਿਸ ਹਿਰਾਸਤ ਵਿੱਚ ਠੀਕ ਠਾਕ ਨੇ ਅਤੇ ਉਚ ਅਧਿਕਾਰੀਆਂ ਨਾਲ ਸਲਾਹ ਕਰਨ ਮਗਰੋਂ ਹੀ ਇਨ੍ਹਾਂ ਨੂੰ ਛੱਡਣ ਜਾ ਨਾ ਛੱਡਣ ਦਾ ਫੈਸਲਾ ਹੋਵੇਗਾ ਬਾਅਦ ਪਤਾ ਲੱਗਾ ਤਿੰਨਾਂ ਜੀਆਂ ਨੂੰ ਮਾਰ ਦਿੱਤਾ ਗਿਆ ਹੈ।
29 ਅਗਸਤ 1991 ਨੂੰ ਅਜੀਤ ਪੂਹਲਾ ਆਪਣੇ ਹਥਿਆਰਬੰਦ ਗੁੰਡਿਆਂ ਨੂੰ ਨਾਲ ਲੈਕੇ ਰਾਤ ਨੂੰ ਜਾ ਪਹੁੰਚਿਆ ਪਿੰਡ ਜਟਾਣੇ ਦੀ ਜੂਹ ਤੇ ਜਦੋਂ ਇਸ ਨੇ ਜਾ ਭਾਈ ਬਲਵਿੰਦਰ ਸਿੰਘ ਜੀ ਜਟਾਣਾ ਦੇ ਘਰ ਦਾ ਬੂਹਾ ਖੜਕਾਇਆ ਤਾਂ ਬਸ ਅੰਦਰੋਂ ਖੁੱਲ੍ਹਦੇ ਸਾਰ ਹੀ ਇਹਨਾਂ ਗੁੰਡਿਆਂ ਨੇ ਗੋਲੀਆਂ ਦਾ ਮੀਂਹ ਵਰਸਾ ਦਿੱਤਾ ਜਿਸ ਵਿੱਚ ਭਾਈ ਜਟਾਣਾ ਜੀ ਦੀ ਦਾਦੀ ਬੀਬੀ ਦਵਾਰਕੀ ਕੌਰ ਜੀ ਮਾਸੀ ਜਸਮੇਰ ਕੌਰ ਜੀ ਭੈਣ ਮਨਪ੍ਰੀਤ ਕੌਰ ਜੀ ਅਤੇ ਪੋਲੀਓ ਦੀ ਬਿਮਾਰੀ ਨਾਲ ਪੀੜਤ ਭਾਣਜਾ ਸਿਮਰਨਜੀਤ ਸਿੰਘ ਸ਼ਹੀਦੀ ਪਾ ਗਏ ਤੇ ਕਾਤਲ ਟੋਲਾ ਜਾਣ ਲੱਗਾ ਸਾਰੇ ਘਰ ਨੂੰ ਅੱਗ ਦੇ ਹਵਾਲੇ ਕਰ ਗਿਆ ਜਦੋਂ ਇਹ ਖਬਰ ਭਾਈ ਬਲਵਿੰਦਰ ਸਿੰਘ ਜੀ ਜਟਾਣਾ ਤੱਕ ਪਹੁੰਚੀ ਤਾਂ ਅਗੋਂ ਭਾਈ ਜਟਾਣਾ ਜੀ ਨੇ ਹੱਸ ਕੇ ਕਿਹਾ ਚੱਲੋ ਅਸੀਂ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਕੇ ਕਹਾਂਗੇ ਕਿ ਅਸੀਂ ਵੀ ਤੁਹਾਡੇ ਨਕਸ਼ੇ ਕਦਮਾਂ ਤੇ ਚੱਲੇ ਹਾਂ।
ਪੁਲਿਸ ਵਲੋਂ ਜਥੇਬੰਦੀ ਖਾਲਿਸਤਾਨ ਕਮਾਡੋ ਫੋਰਸ ਪੰਜਵੜ ਗਰੁੱਪ ਦੇ ਨਾਲ ਸਬੰਧਤ ਖਾੜਕੂ ਭਾਈ ਹਰਪਿੰਦਰ ਸਿੰਘ ਗੋਲਡੀ ਦੀ ਭੈਣ ਹੋਣ ਕਰਕੇ ਬੀਬੀ ਅਮਨਦੀਪ ਕੌਰ 21ਸਾਲਾ ਉਤੇਤਸ਼ੱਦਦ ਕਰਨ ਮਗਰੋਂ ਕਤਲ ਕਰ ਦਿੱਤਾ ਗਿਆ
ਬਠਿੰਡਾ ਪੁਲਿਸ ਵਲੋਂ ਇੱਕ ਪਰਿਵਾਰ ਨੂੰ ਤੰਗ ਕਰਨ ਦੀ ਦਰਦਨਾਕ ਕਹਾਣੀ ਜਿਸ ਵਿੱਚ ਦਸਿਆ ਗਿਆ ਹੈ ਕਿ ਬਠਿੰਡਾ ਪੁਲਿਸ ਤੇ ਕਥਿਤ ਤੌਰ ਤੇ ਇੱਕ ਖਾੜਕੂ ਨੌਜਵਾਨ ਦੀ ਭੈਣ ਨੂੰ ਕਾਲੀਆਂ ਬਿੱਲੀਆਂ ਹੱਥੋਂ ਮਰਵਾ ਦਿੱਤਾ ਗਿਆ ਕਿਉਂਕਿ ਉਸ ਨੇ ਉਕਤ ਸੰਗਠਨ ਦੇ ਦਫਤਰ ਜਾਕੇ ਪੁਲਿਸ ਦੇ ਜ਼ਬਰ ਤੇ ਸਿਤਮ ਦੇ ਖਿਲਾਫ ਆਪਣੇ ਬਿਆਨ ਕਲਮਬੰਦ ਕਰਵਾਏ ਸਨ 21ਵਰਿਆਂ ਦੀ ਨਵ ਵਿਆਹੁਤਾ ਬੀਬੀ ਅਮਨਦੀਪ ਕੌਰ ਨੇ ਬਿਆਨ ਦਰਜ ਕਰਵਾਇਆ ਸੀ ਕਿ ਉਹ ਸਿਰਫ਼ ਇਸ ਲਈ ਰੂਪੋਸ਼ ਸੀ ਕਿਉਂਕਿ ਪੁਲਿਸ ਉਸ ਉਪਰ ਤਸ਼ੱਦਦ ਕਰਕੇ ਮਾਰ ਦੇਣਾ ਚਾਹੁੰਦੀ ਹੈ ਇਸ ਲਈ ਉਸ ਨੂੰ ਪੁਲਿਸ ਤੋਂ ਭਾਰੀ ਖਤਰਾ ਹੈ।
ਇਸ ਨਵੀਂ ਵਿਆਹੀ ਲੜਕੀ ਬੀਬੀ ਅਮਨਦੀਪ ਕੌਰ ਨੂੰ 21ਜਨਵਰੀ 1992 ਦੇ ਦਿਨ ਬਠਿੰਡਾ ਪੁਲਿਸ ਦੀਆਂ ਅਖੌਤੀ ਕਾਲੀਆਂ ਬਿੱਲੀਆਂ ਨੇ ਉਸ ਦੇ ਪਿਤਾ ਦੇ ਘਰ ਪਿੱਪਲੀ ਵਿੱਚ ਗੋਲੀ ਮਾਰ ਦਿੱਤੀ ਸੀ ਉਸ ਦਾ ਦੋਸ਼ ਸਿਰਫ ਇਹ ਸੀ ਕਿ ਉਹ ਖਾਲਿਸਤਾਨ ਕਮਾਂਡੋ ਫੋਰਸ ਪੰਜਵੜ ਗਰੁੱਪ ਦੇ ਨਾਲ ਸਬੰਧਤ ਭਾਈ ਹਰਪਿੰਦਰ ਸਿੰਘ ਗੋਲਡੀ ਦੀ ਭੈਣ ਸੀ ਰਿਪੋਰਟ ਵਿੱਚ ਦਸਿਆ ਗਿਆ ਹੈ ਕਿ ਉਸ ਨੂੰ ਬਠਿੰਡਾ ਪੁਲਿਸ ਵਲੋਂ ਬੜੇ ਦਰਦਨਾਕ ਕਸ਼ਟ ਸਹਿਣੇ ਪਏ ਉਸ ਨੂੰ ਪੁਲਿਸ ਨੇ ਕਨੇਡਾ ਤੋਂ ਵਿਆਹੁਣ ਆਏ ਪਤੀ ਜਸਵਿੰਦਰ ਸਿੰਘ ਸਰਾਅ ਅਤੇ ਉਸ ਦੇ ਪਿਤਾ ਨੂੰ ਜਗਵੰਤ ਸਿੰਘ ਨੂੰ ਪੁਲਿਸ ਨੇ ਬਠਿੰਡਾ ਜ਼ਿਲ੍ਹਾ ਦੇ ਵੱਖ ਵੱਖ ਥਾਣਿਆਂ ਅੰਦਰ ਰੱਖ ਕੇ ਬਾਪ ਪਤੀ ਮਾਂ ਭੈਣ ਦੇ ਨਾਲ ਹਰ ਤਰ੍ਹਾਂ ਬੇਇੱਜ਼ਤੀ ਤਸ਼ੱਦਦ ਤੇ ਜਲੀਲ ਕਰਨ ਵਾਲੀਆਂ ਹਰਕਤਾਂ ਦਾ ਸ਼ਿਕਾਰ ਬਣਾਇਆ ਗਿਆ।
ਦੋਸ਼ ਲਾਇਆ ਗਿਆ ਹੈ ਕਿ ਥਾਣਾ ਫੂਲ ਅੰਦਰ ਉਸ ਦੇ ਸਾਹਮਣੇ ਪਿਤਾ ਤੇ ਪਤੀ ਨੂੰ ਪੁਲਿਸ ਨੇ ਨੰਗਾ ਕਰ ਦਿੱਤਾ ਮਗਰੋਂ ਪੁਲਿਸ ਨੇ ਉਸ ਦੇ ਪਤੀ ਜਸਵਿੰਦਰ ਸਿੰਘ ਨੂੰ 24ਘੰਟਿਆਂ ਦੇ ਅੰਦਰ ਅੰਦਰ ਦੇਸ਼ ਛੱਡਣ ਜਾ ਮੌਤ ਦਾ ਸਾਹਮਣਾ ਕਰਨ ਦਾ ਹੁਕਮ ਦਿੱਤਾ ਜਿਸ ਦੇ ਫਲਸਰੂਪ ਉਹ 30ਅਕਤੂਬਰ ਨੂੰ ਭਾਰਤ ਛੱਡ ਗਿਆ ਇਹ ਵੀ ਦੋਸ਼ ਹੈ ਕਿ ਪੁਲਿਸ ਨੇ ਜਗਵੰਤ ਸਿੰਘ ਦੇ ਮਕਾਨ ਦੀ ਲੁੱਟਮਾਰ ਕੀਤੀ ਅਤੇ ਘਰ ਦਾ ਸਾਰਾ ਸਮਾਨ ਚੁੱਕ ਕੇ ਲੈ ਗਈ ਤਿੰਨ ਹਫਤਿਆਂ ਦੀ ਨਜਾਇਜ਼ ਬੰਦੀ ਪਿਛੋਂ ਬੀਬੀ ਅਮਨਦੀਪ ਕੌਰ ਰੂਪੋਸ਼ ਹੋ ਗਈ ਉਹ ਮਨੁੱਖੀ ਅਧਿਕਾਰ ਸੰਗਠਨ ਦੇ ਦਫਤਰ ਆਈ ਤੇ ਆਪਣਾ ਬਿਆਨ ਲਿਖਵਾਇਆ ਪਰ ਪੁਲਿਸ ਨੇ ਇੱਕ ਹੋਰ ਚਾਲ ਖੇਡ ਕੇ ਉਸ ਦਾ ਸਾਰਾ ਲੁੱਟਿਆ ਸਮਾਨ ਵਾਪਸ ਕਰ ਦਿੱਤਾ ਤੇ ਭਰੋਸਾ ਦਿੱਤਾ ਕਿ ਉਸ ਨੂੰ ਹੁਣ ਹੋਰ ਤੰਗ ਨਹੀਂ ਕੀਤਾ ਜਾਵੇਗਾ ਪੁਲਿਸ ਦੀ ਭਰੋਸਗੀ ਉਪਰ ਉਹ ਇਤਬਾਰ ਕਰਕੇ ਉਹ ਆਪਣੇ ਬਾਪ ਦੇ ਘਰ ਮੁੜ ਆਈ ਜਦ ਕਿ ਕਥਿਤ ਤੌਰ ਤੇ ਪੁਲਿਸ ਦੀਆਂ ਕਾਲੀਆਂ ਬਿੱਲੀਆਂ ਨੇ ਉਸ ਨੂੰ 21ਜਨਵਰੀ ਨੂੰ ਗੋਲੀ ਦਾ ਨਿਸ਼ਾਨਾ ਬਣਾ ਕੇ ਸਦਾ ਲਈ ਸ਼ਾਂਤ ਕਰ ਦਿੱਤਾ।
ਕਲੇਰ ਖੁਰਦ ਗੁਰਦਾਸਪੁਰ 14ਸਤੰਬਰ ਇਸੇ ਰਾਤ ਇੱਕ ਚਿੱਟੇ ਰੰਗ ਦੀ ਮਾਰੂਤੀ ਕਾਰ (ਪੀ ਬੀ ਸੀ 1381) ਵਿੱਚ ਪੰਜ ਵਿਅਕਤੀ ਆਏ ਲੁੱਟ ਖੋਹ ਦੇ ਇਰਾਦੇ ਨਾਲ ਉਹਨਾਂ ਨੇ ਘਰ ਤੋਂ ਕੁੱਝ ਕੂ ਦੂਰੀ ਤੇ ਕਾਰ ਖੜਾ ਦਿੱਤੀ ਇਸ ਘਟਨਾ ਵੇਲੇ ਕੁਲਵੰਤ ਸਿੰਘ ਆਪਣੇ ਖੇਤਾਂ ਨੂੰ ਪਾਣੀ ਲਾ ਰਿਹਾ ਸੀ ਇਹਨਾ ਕਾਲੀਆਂ ਬਿੱਲੀਆਂ ਨੇ ਕੁਲਵੰਤ ਸਿੰਘ ਦੀ ਭੈਣ ਸੁਖਵਿੰਦਰ ਕੌਰ ਜੋ ਕਿ ਘਰ ਵਿੱਚ ਇਕੱਲੀ ਸੀ ਨੂੰ ਡਰਾਇਆ ਧਮਕਾਇਆ ਤੇ ਕੁੱਟ ਮਾਰ ਵੀ ਕੀਤੀ ਤੇ ਬਾਅਦ ਵਿੱਚ ਉਸ ਕੋਲੋਂ 35ਗ੍ਰਾਮ ਸੋਨੇ ਦੇ ਗਹਿਣੇ ਅਤੇ 2000 ਰੁਪਏ ਨਗਦ ਲੈ ਗਏ,
ਇਸ ਲੁੱਟ ਤੋਂ ਬਾਅਦ ਉਹ ਭਾਈ ਮਹਿੰਦਰ ਸਿੰਘ ਦੇ ਘਰ ਦਾਖਲ ਹੋਏ ਮਹਿੰਦਰ ਸਿੰਘ ਤੇ ੳਸ ਦੀ ਧੀ ਅੰਦਰ ਸੁੱਤੇ ਪਏ ਸਨ ਅਤੇ ਉਸ ਦੀ ਪਤਨੀ ਤੇ ਬੇਟਾ ਬਾਹਰ ਬਰਾਂਡੇ ਵਿੱਚ ਸੁੱਤੇ ਪਏ ਸਨ ਇਹਨਾਂ ਨੇ ਉਸ ਦੀ ਪਤਨੀ ਦਲਬੀਰ ਕੌਰ ਨੂੰ ਜਗਾਇਆ ਅਤੇ ਘਰ ਦੇ ਮਰਦ ਮੈਬਰਾਂ ਬਾਰੇ ਪੁੱਛਿਆ ਜਦ ਉਸ ਨੇ ਆਪਣੇ ਪਤੀ ਮਹਿੰਦਰ ਸਿੰਘ ਬਾਰੇ ਦੱਸਿਆ ਤਾਂ ਇਹਨਾਂ ਨੇ ਅੰਦਰ ਜਾ ਉਸ ਨੂੰ ਬਾਹਾਂ ਤੋਂ ਫੜ ਲਿਆ ਤੇ ਕਿਹਾ ਕਿ ਸਾਡਾ ਬਹੁਤ ਨੁਕਸਾਨ ਹੋਇਆ ਇਸ ਲਈ ਸਾਨੂੰ ਇੱਕ ਚੀਨੀ ਏਕੇ47 ਰਾਈਫਲ ਲੈਕੇ ਦੇਵੇ ਤਾਂ ਮਹਿੰਦਰ ਸਿੰਘ ਨੇ ਵਾਸਤੇ ਪਾਏ ਕਿ ਮੇਰੇ ਕੋਲ ਇਸ ਵਕਤ ਕੋਈ ਪੈਸਾ ਨਹੀ ਹੈ ਮੈ ਤੁਹਾਨੂੰ ਕੁੱਝ ਸਮੇਂ ਤੱਕ ਲੈਕੇ ਦੇ ਦਵਾਗਾਂ ਮੇਰੀ ਧੀ ਜਸਵੰਤ ਕੌਰ ਦਾ 27ਸਤੰਬਰ ਦਾ ਵਿਆਹ ਰੱਖਿਆ ਹੋਇਆ ਤੇ ਮੇਰੇ ਤੇ ਰਹਿਮ ਕਰੋ ਅਗੋਂ ਉਹ ਬੋਲੇ ਕਿ ਫਿਰ ਤਾਂ ਘਰ ਵਿੱਚ ਬੜਾ ਕੀਮਤੀ ਸਮਾਨ ਪਿਆ ਹੋਵੇਗਾ ਤੇ ਉਹਨਾਂ ਚੋਂ ਇੱਕ ਬੰਦਾ ਅੰਦਰ ਵੜਕੇ ਘਰ ਦੇ ਸਮਾਨ ਦੀ ਖੋਲਾ ਫਰੋਲੀ ਕਰਨ ਲਗ ਪਿਆ ਇੰਨੇ ਸਮੇਂ ਨੂੰ ਪਿੰਡ ਵਿੱਚ ਕੋਈ ਗੜਬੜ ਹੋ ਗਈ ਤੇ ਬਾਹਰ ਖੜੇ ਕੈਟ ਵਿਹੜੇ ਵਿੱਚ ਆ ਗਏ ਤੇ ਅੰਦਰਲਾ ਬੰਦਾ ਘਬਰਾ ਗਿਆ ਕਿ ਕੀਤੇ ਪਿੰਡ ਵਾਲੇ ਪੁਲਿਸ ਲੈਕੇ ਆ ਗਏ ਤੇ ਉਸ ਨੇ ਏਕੇ47 ਦਾ ਫਾਇਰ ਖੋਲ ਦਿੱਤਾ ਜਿਸ ਵਿੱਚ ਮਹਿੰਦਰ ਸਿੰਘ ਦਾ ਇਕਲੌਤਾ ਪੁੱਤ ਅਜਮੇਰ ਸਿੰਘ ਸਤਵੀਂ ਜਮਾਤ ਵਿੱਚ ਪੜਦਾ ਮਾਰਿਆ ਗਿਆ ਤੇ ਇਸ ਹਫੜਾ ਦਫੜੀ ਵਿੱਚ ਇੱਕ ਕੈਟ ਵੀ ਮਾਰਿਆ ਗਿਆ ਤੇ ਬਾਕੀ ਬਚ ਨਿਕਲੇ ਇਸ ਤਰ੍ਹਾਂ ਪੰਜਾਬ ਪੁਲਿਸ ਦੇ ਬਣਾਏ ਗਏ ਇਸ ਖੂਨੀ ਟੋਲੇ ਨੇ ਅਨੇਕਾਂ ਘਰਾਂ ਦੇ ਦੀਵੇ ਬੁਝਾ ਦਿੱਤੇ।
ਪੰਜਾਬ ਵਿੱਚ ਬੇਅੰਤ ਸਿੰਘ ਦੀ ਸਰਕਾਰ ਵੇਲੇ ਦੀ ਇੱਕ ਕਹਾਣੀ ਚਰਨਜੀਤ ਸਿੰਘ ਦੇ ਹੈ ਜੋ ਆਪਣੇ ਬਿਰਧ ਮਾਂ ਪਿਉ ਦਾ ਇਕਲੌਤਾ ਲੜਕਾ ਸੀ ਜਿਸ ਨੂੰ ਪੁਲਿਸ ਨੇ 6ਅਪ੍ਰੈਲ 1991 ਨੂੰ ਦਿਨ ਦਿਹਾੜੇ ਪਿੰਡ ਸਿਧਾਣਿਆ ਦੇ ਨਹਿਰ ਵਾਲੇ ਪੁੱਲ ਤੋਂ ਚੁੱਕ ਕੇ ਲਾਪਤਾ ਕਰ ਦਿੱਤਾ ਬਿਰਧ ਮਾਂ ਪਿਉ ਨੂੰ ਥਾਣੇ ਦੇ ਇੱਕ ਮੁਲਾਜ਼ਮ ਨੇ ਦਸਿਆ ਕਿ ਇੰਚਾਰਜ ਗੁਰਦਰਸ਼ਨ ਸਿੰਘ ਨੇ ਚਰਨਜੀਤ ਸਿੰਘ ਨਾਲ ਕਈ ਦਿਨ ਬੜੀ ਕੁੱਟਮਾਰ ਕੀਤੀ ਤੇ ਇਸ ਮਗਰੋਂ ਉਸ ਨੂੰ ਥਾਣੇ ਵਾਲਿਆਵਾਲੀ ਵਾਲੇ ਬਰਨਾਲੇ ਲੈ ਗਏ ਚਰਨਜੀਤ ਦੇ ਪਿਤਾ ਨੂੰ ਜਦੋਂ ਪੁੱਤਰ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਮੈ ਪੂਰੇ 32 ਸਾਲ ਪੂਰੀ ਇਮਾਨਦਾਰੀ ਨਾਲ ਫੌਜ ਦੀ ਨੌਕਰੀ

